
ਇੱਕ ਨਾਜਾਇਜ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਦੋ ਵਿਅਕਤੀ ਗ੍ਰਿਫਤਾਰ
ਐਸ ਏ ਐਸ ਨਗਰ, 4 ਮਈ - ਸੀ.ਆਈ.ਏ. ਸਟਾਫ ਮੁਹਾਲੀ (ਕੈਂਪ ਐਂਟ ਖਰੜ) ਦੀ ਟੀਮ ਨੇ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਨਾਜਾਇਜ ਹਥਿਆਰ (.32 ਬੋਰ ਪਿਸਟਲ) ਅਤੇ 5 ਕਾਰਤੂਸ ਬ੍ਰਾਮਦ ਕੀਤੇ ਹਨ।
ਐਸ ਏ ਐਸ ਨਗਰ, 4 ਮਈ - ਸੀ.ਆਈ.ਏ. ਸਟਾਫ ਮੁਹਾਲੀ (ਕੈਂਪ ਐਂਟ ਖਰੜ) ਦੀ ਟੀਮ ਨੇ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਨਾਜਾਇਜ ਹਥਿਆਰ (.32 ਬੋਰ ਪਿਸਟਲ) ਅਤੇ 5 ਕਾਰਤੂਸ ਬ੍ਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਸੀ. ਆਈ. ਏ. ਸਟਾਫ ਮੁਹਾਲੀ ਦੇ ਇੰਚਾਰਜ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ ਖਰੜ ਤੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਟੀਮ ਕ੍ਰਿਸ਼ਚਨ ਸਕੂਲ ਖਰੜ ਨੇੜੇ ਮੌਜੂਦ ਸੀ ਜਿਸ ਦੌਰਾਨ ਐਸ. ਆਈ. ਗੁਰਪ੍ਰਤਾਪ ਸਿੰਘ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਅਜੇ ਉਰਫ ਸੇਠੀ ਅਤੇ ਬੰਟੀ (ਦੋਵੇਂ ਵਾਸੀ ਕਰਨਾਲ, ਹਰਿਆਣਾ) ਨਾਜਾਇਜ ਅਸਲਾ ਲੈ ਕੇ ਆਪਣੀ ਸਕਾਰਪੀਓ ਗੱਡੀ ਨੰ: ਐਚ ਆਰ 13-ਕੇ-5559 ਤੇ ਸਵਾਰ ਹੋ ਕੇ ਮੁਹਾਲ਼ੀ ਤੋਂ ਸ਼ਿਵਜੋਤ ਇੰਨਕਲੇਵ ਖਰੜ ਨੂੰ ਆ ਰਹੇ ਹਨ। ਇਹਨਾਂ ਵਿਅਕਤੀਆਂ ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਨਾਕੇਬੰਦੀ ਦੌਰਾਨ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਸਕਾਰਪੀਓ ਗੱਡੀ ਵਿੱਚੋਂ ਇੱਕ ਪਿਸਟਲ .32 ਬੋਰ ਅਤੇ 5 ਕਾਰਤੂਸ ਬ੍ਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਆਰਮਸ ਐਕਟ ਦੀ ਧਾਰਾ 25-54-59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹ ਵਿਅਕਤੀ ਪੁਲੀਸ ਰਿਮਾਂਡ ਅਧੀਨ ਹਨ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਵਿਅਕਤੀਆਂ ਵਿਰੁੱਧ ਥਾਣਾ ਸਿਵਲ ਲਾਈਨ ਕਰਨਾਲ, ਹਰਿਆਣਾ ਵਿਖੇ ਵੀ ਆਈ.ਪੀ.ਸੀ. ਦੀ ਧਾਰਾ 148, 149, 341, 427, 506 ਅਤੇ ਅਸਲਾ ਐਕਟ ਦੀ ਧਾਰਾ 25-54-59 ਅਧੀਨ ਦਰਜ ਹੈ।
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿੱਥੋਂ ਅਤੇ ਕਿਸ ਮਕਸਦ ਲਈ ਲੈ ਕੇ ਆਏ ਸੀ।
