100 ਫੀਸਦੀ ਰਿਹਾ ਸਰਕਾਰੀ ਹਾਈ ਸਕੂਲ ਚੋਲਟਾ ਖੁਰਦ ਦਾ 10ਵੀਂ ਦਾ ਨਤੀਜਾ
ਐਸ ਏ ਐਸ ਨਗਰ, 24 ਅਪ੍ਰੈਲ - ਸਰਕਾਰੀ ਹਾਈ ਸਕੂਲ ਚੋਲਟਾ ਖੁਰਦ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਇਸ ਸੰਬੰਧੀ ਸਕੂਲ ਵਿੱਚ ਆਯੋਜਿਤ ਸਮਾਗਮ ਦੌਰਾਨ ਮੁੱਖ ਅਧਿਆਪਕ ਬਲਵਿੰਦਰ ਸਿੰਘ ਵੱਲੋਂ ਚੰਗੇ ਅੰਕਾਂ ਨਾਲ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਸz. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ 88 ਫੀਸਦੀ ਅੰਕ ਹਾਸਿਲ ਕਰਕੇ ਸਕੂਲ ਵਿੱਚ ਵਿੱਚ ਪਹਿਲਾ, ਗਗਨਪ੍ਰੀਤ ਕੌਰ ਨੇ 83 ਫੀਸਦੀ ਅੰਕ ਹਾਸਿਲ ਕਰਕੇ ਦੂਜਾ ਅਤੇ ਖੁਸ਼ੀ ਨੇ 82 ਫੀਸਦੀ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸਤੋਂ ਇਲਾਵਾ ਸਕੂਲ ਦੇ 5 ਬੱਚਿਆਂ ਦੇ ਅੰਕ 80 ਫੀਸਦੀ ਤੋਂ ਜਿਆਦਾ ਹਨ। ਉਹਨਾਂ ਦੱਸਿਆ ਕਿ ਇਸ ਮੌਕੇ ਦਸਵੀਂ ਜਮਾਤ ਦੇ ਵੱਧ ਹਾਜ਼ਰੀ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।