ਸਮਾਰਟ ਮੀਟਰ ਨਾਲ ਛੇੜ ਛਾੜ ਕਰਦਾ ਇੱਕ ਵਿਅਕਤੀ ਕਾਬੂ, ਦੂਜਾ ਬਚ ਨਿਕਲਿਆ
ਪਟਿਆਲਾ, 24 ਅਪ੍ਰੈਲ - ਪੀ ਐਸ ਪੀ ਸੀ ਐੱਲ ਦੇ ਮੁੱਖ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੰਜੀ: ਜੀ.ਐਸ. ਖੈਹਰਾ ਐਸ.ਈ. ਅੰਮ੍ਰਿਤਸਰ ਦੇ ਸਬਅਰਬਨ ਸਰਕਲ ਤੋਂ ਐਕਸੀਅਨ ਇੰਜੀ: ਮਨੋਹਰ ਸਿੰਘ ਅਤੇ ਐਸ.ਡੀ.ਓ. ਧਰਮਿੰਦਰ ਸਿੰਘ ਨੇ ਆਉਣ ਵਾਲੇ ਗਰਮੀਆਂ ਦੇ ਸੀਜ਼ਨ ਦੌਰਾਨ ਨਿਰਵਿਘਨ ਸਪਲਾਈ ਦੀ ਤਿਆਰੀ ਲਈ ਅੰਮ੍ਰਿਤਸਰ ਦੀ ਪੱਛਮੀ ਸਬ-ਡਵੀਜ਼ਨ ਦਾ ਰੁਟੀਨ ਨਿਰੀਖਣ ਕਰ ਰਹੇ ਸਨ| ਤਾਂ ਅਚਾਨਕ ਉਨ੍ਹਾਂ ਨੇ ਮੀਟਰ ਪਿੱਲਰ ਬਾਕਸ ਨੇੜੇ ਦੋ ਵਿਅਕਤੀਆਂ ਨੂੰ ਸਮਾਰਟ ਮੀਟਰ ਨਾਲ ਛੇੜਛਾੜ ਕਰਦਿਆਂ ਦੇਖਿਆ। ਐਸਈ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ।

ਇੱਕ ਵਿਅਕਤੀ ਭੱਜ ਗਿਆ ਪਰ ਦੂਜੇ ਨੂੰ ਐਸਈ ਅਤੇ ਉਨ੍ਹਾਂ ਦੀ ਟੀਮ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਕੋਲੋਂ ਮੀਟਰ ਨਾਲ ਛੇੜਛਾੜ ਕਰਨ ਲਈ ਵਰਤਿਆ ਜਾ ਰਿਹਾ ਇੱਕ ਚੁੰਬਕ ਅਤੇ ਤਾਰਾਂ ਬਰਾਮਦ ਹੋਈਆਂ। ਬਿਜਲੀ ਚੋਰੀ ਰੋਕੂ ਪੁਲਿਸ ਨੂੰ ਬੁਲਾਇਆ ਗਿਆ ਅਤੇ ਹਿਰਾਸਤ ਵਿੱਚ ਲਏ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਵੇਰਕਾ ਵਿੱਚ ਐਂਟੀ ਪਾਵਰ ਥੈਫਟ ਵਿਭਾਗ ਦੇ ਐਸਐਚਓ ਦੁਆਰਾ ਐਫਆਈਆਰ ਦਰਜ ਕਰਵਾਈ ਗਈ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।