ਵਿਸ਼ਾਲ ਕਵੀ ਦਰਬਾਰ ਅਤੇ ਲੋਕ ਅਰਪਣ ਸਮਾਗਮ ਸੰਪਨ
ਫਗਵਾੜਾ - ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਅਤੇ ਅਦਬੀ ਸਾਗਰ ਵਿਰਕਾਂ ਦੇ ਸਾਂਝੇ ਉੱਦਮ ਨਾਲ ਡਾਕਟਰ ਬੀ ਆਰ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਅਤੇ ਪੁਸਤਕ ਲੋਕ - ਅਰਪਣ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸਰਵ ਸ੍ਰੀ ਸੰਧੂ ਵਰਿਆਣਵੀ ਪ੍ਰੋਫੈਸਰ, ਇਕਬਾਲ ਘਾਰੂ, ਰੇਸ਼ਮ ਚਿੱਤਰਕਾਰ, ਸ਼ਾਮ ਸਰਗੁੰਦੀ ਅਤੇ ਬਲਦੇਵ ਕੋਮਲ ਨੇ ਕੀਤੀ।

ਅੰਬੇਡਕਰੀ ਮਿਸ਼ਨ ਦੇ ਪ੍ਰਬੁੱਧ ਸਾਹਿਤਕਾਰ ਸ੍ਰੀ ਸੋਹਨ ਸਹਿਜਲ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾਕਟਰ ਸਾਹਿਬ ਨੇ ਸਮੁੱਚੀ ਜਿੰਦਗੀ ਮਾਨਵਤਾ ਦੀ ਭਲਾਈ ਹਿੱਤ ਭਾਰਤ ਦੇ ਦੱਬੇ - ਕੁਚਲੇ ਲੋਕਾਂ ਦੇ ਲੇਖੇ ਲਾ ਦਿੱਤੀ। ਪ੍ਰਬੁੱਧ ਵਿਦਵਾਨ ਪ੍ਰਿੰਸੀਪਲ ਇੰਦਰਜੀਤ ਸਿੰਘ "ਵਾਸੂ " ਵੱਲੋਂ ਰਚਿਤ ਪਵਨ ਹਰਚੰਦਪੁਰੀ ਰਚਿਤ ਮਹਾ -ਕਾਵਿ " ਜਨਮ-ਏ-ਖਾਲਸਾ" ਦਾ ਬਹੁਪੱਖੀ ਅਧਿਐਨ ਪੁਸਤਕ ਲੋਕ - ਅਰਪਣ ਕੀਤੀ ਗਈ। ਇਸ ਪੁਸਤਕ ਤੇ ਸਰਵ ਸ਼੍ਰੀ ਜਗਦੀਸ਼ ਰਾਣਾ, ਰਵਿੰਦਰ ਚੋਟ, ਪਵਨ ਹਰਚੰਦਪੁਰੀ, ਡਾਕਟਰ ਜਗੀਰ ਸਿੰਘ 'ਨੂਰ' 'ਆਦਿ ਨੇ ਆਪਣੇ- ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪ੍ਰਿੰਸੀਪਲ 'ਵਾਸੂ 'ਜੀ ਨੇ ਸੱਤ ਮਹੀਨਿਆਂ ਦੀ ਅਣਥੱਕ ਮਿਹਨਤ ਨਾਲ ਖਾਲਸੇ ਦੇ ਸਿਧਾਂਤਾਂ ਦੀ ਕਸਵੱਟੀ ਤੇ ਪਰਖਦਿਆਂ ਜਨਮ-ਏ -ਖਾਲਸਾ ਮਹਾਂ-ਕਾਵਿ ਦਾ ਸਾਰਥਕ ਮੁਲਾਂਕਣ ਕੀਤਾ ਹੈ। ਸਰਬ ਸ਼੍ਰੀ ਇਕਬਾਲ ਘਾਰੂ, ਗੁਲਜਾਰ ਸ਼ੌਂਕੀ, ਦੇਸ ਰਾਜ ਬਾਲੀ, ਜਸਵਿੰਦਰ ਸਿੰਘ, ਸਤਪਾਲ ਸਾਹਲੋਂ, ਗੁਰਮੁਖ ਸਿੰਘ, ਜੱਸੀ, ਅਮਨਦੀਪ ਦਰਦੀ, ਪਵਨ ਭੰਮੀਆਂ, ਅਮਰੀਕ ਹਮਰਾਜ, ਹਰਦਿਆਲ ਹੁਸ਼ਿਆਰਪੁਰੀ, ਕਮਲਜੀਤ ਕੰਵਰ, ਦਿਲਜੀਤ ਮਹਿਮੀ, ਸੀਰਤ ਸਿਖਿਆਰਥੀ, ਮਨੋਜ ਫਗਵਾੜਵੀ, ਗੁਰਦੀਪ ਸੈਣੀ, ਸ਼ਾਮ ਸਰਗੁੰਦੀ, ਮਨਜੀਤ ਸਿੰਘ, ਸੋਹਣ ਸਹਿਜਲ, ਭਿੰਡਰ ਪਟਵਾਰੀ, ਇੰਦਰਪਾਲ ਸਿੰਘ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਫੈਸਰ ਸੰਧੂ ਵਰਿਆਣਵੀ ਨੇ ਜਿੱਥੇ ਹਾਜ਼ਰ ਕਵੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ, ਉਥੇ ਵਿਸ਼ੇਸ਼ ਤੌਰ ਤੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਦੇ ਚੇਅਰਮੈਨ ਮੱਖਣ ਲੁਹਾਰ ਹੋਰਾਂ ਦਾ ਵੀ ਧੰਨਵਾਦ ਕੀਤਾ। ਜਿਨਾਂ ਨੇ ਵਿਸ਼ੇਸ਼ ਤੌਰ 'ਤੇ ਆਰਥਿਕ ਸਹਿਯੋਗ ਭੇਜ ਕੇ ਇਸ ਸਮਾਗਮ ਦੀ ਸਫਲਤਾ ਵਿੱਚ ਆਪਣਾ ਯੋਗਦਾਨ ਪਾਇਆ। ਮੰਚ ਸੰਚਾਲਨ ਸ੍ਰੀ ਜਗਦੀਸ਼ ਰਾਣਾ ਜਨਰਲ ਸਕੱਤਰ ਨੇ ਬਾ -ਖੂਬੀ ਨਿਭਾਈਆ।