ਵਿਕਾਸ ਨਗਰ ਵਾਸੀਆਂ ਦੀ ਮੀਟਿੰਗ ਹੋਈ।

ਨਵਾਂਸ਼ਹਿਰ - ਵਿਕਾਸ ਨਗਰ ਸੇਵਾ ਸੋਸਾਇਟੀ ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਰਾਮ ਆਸਰਾ ਦੀ ਪ੍ਰਧਾਨਗੀ ਹੇਠ ਹੋਈ। ਸੋਸਾਇਟੀ ਦੇ ਜਨਰਲ ਸਕੱਤਰ ਹਰਬੰਸ ਪ੍ਰਦੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਹੱਲੇ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਵੇਂ ਕਿ ਨਗਰ ਪਾਲਿਕਾ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਸੀਵਰੇਜ ਦੇ ਮੇਨਹੋਲਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਜੋ ਕਿ ਹਾਦਸਿਆਂ ਦੇ ਕਾਰਨ ਬਣ ਸਕਦੇ ਹਨ।

ਮੁਹੱਲੇ ਦੀਆਂ ਕੁਝ ਗਲੀਆਂ ਵਿੱਚ ਬਹੁਤ ਘਾਹ ਬੂਟੀ ਉੱਗੀ ਹੋਈ ਹੈ । ਮੁਹੱਲੇ ਦੀ ਸੇਵਾ ਸੋਸਾਇਟੀ ਵੱਲੋਂ ਸਾਫ਼ ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਘਾਹ ਬੂਟੀ ਉੱਪਰ ਦਵਾਈ ਦਾ ਛਿੜਕਾਅ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਹਰਭਜਨ ਸਿੰਘ ਸੈਣੀ, ਜਸਵੰਤ ਸਿੰਘ ਭੱਟੀ, ਮੱਖਣ ਬੜ੍ਹਪੱਗਾ, ਗਿਆਨ ਚੰਦ, ਦੇਵ ਰਾਜ, ਕੇਵਲ ਰਾਮ, ਹਰਜਿੰਦਰ ਪਾਲ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।