
ਸੀਆਈਏ ਸਟਾਫ ਵੱਲੋਂ 60 ਗ੍ਰਾਮ ਹੈਰੋਈਨ ਅਤੇ 20 ਗ੍ਰਾਮ ਆਈਸ ਸਮੇਤ ਇੱਕ ਵਿਅਕਤੀ ਕਾਬੂ
ਐਸ ਏ ਐਸ ਨਗਰ, 20 ਅਪ੍ਰੈਲ - ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 60 ਗ੍ਰਾਮ ਹੈਰੋਇਨ, 20 ਗ੍ਰਾਮ ਆਈਸ ਅਤੇ 25000 ਰੁਪਏ ਡਰੱਗ ਮਨੀ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ ਏ ਐਸ ਨਗਰ, 20 ਅਪ੍ਰੈਲ - ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 60 ਗ੍ਰਾਮ ਹੈਰੋਇਨ, 20 ਗ੍ਰਾਮ ਆਈਸ ਅਤੇ 25000 ਰੁਪਏ ਡਰੱਗ ਮਨੀ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਜਿਲ੍ਹਾ ਪੁਲੀਸ ਵੱਲੋਂ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਪੀ ਡਾ. ਜਯੋਤੀ ਯਾਦਵ ਅਤੇ ਡੀ ਐਸ ਪੀ ਸz. ਹਰਸਿਮਰਤ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿਮ ਦੌਰਾਨ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਟੀਮ ਵਲੋਂ ਕਾਬੂ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਲੌਂਗੀ ਏਰੀਆ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਬਲੌਂਗੀ ਬੈਰੀਅਰ ਕੋਲ ਪੁੱਜਣ ਤੇ ਐਸ. ਆਈ. ਹਰਭੇਜ ਸਿੰਘ ਨੂੰ ਮੁਖਬਰ ਤੋਂ ਜਾਣਕਾਰੀ ਮਿਲੀ ਕਿ ਆਕਾਸ਼ਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਚੱਕਲ਼ਾਂ ਥਾਣਾ ਸਦਰ ਮੋਰਿੰਡਾ ਜਿਲਾ ਰੂਪਨਗਰ ਮੁਹਾਲੀ ਅਤੇ ਬਲੌਂਗੀ ਏਰੀਏ ਵਿੱਚ ਨਸ਼ੇ ਦੀ ਸਪਲਾਈ ਕਰਦਾ ਹੈ, ਜੋ ਕਿ ਬਲੌਂਗੀ ਵਿਖੇ ਪਾਣੀ ਦੀ ਟੈਂਕੀ ਨੇੜੇ ਬਣੇ ਕਾਂਤਾ ਦੇਵੀ ਦੇ ਪੀ. ਜੀ. ਵਿੱਚ ਟਾਪ ਫਲੋਰ ਤੇ ਕਮਰਾ ਕਿਰਾਏ ਤੇ ਲੈਕੇ ਰਹਿ ਰਿਹਾ ਹੈ। ਉਹਨਾਂ ਦੱਸਿਆ ਕਿ ਮੁਖਬਰ ਦੀ ਸੂਚਨਾ ਮਿਲਣ ਤੇ ਪੁਲੀਸ ਵਲੋਂ ਥਾਣਾ ਬਲੌਂਗੀ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਦਰਜ ਕਰਕੇ ਇਸ ਵਿਅਕਤੀ ਨੂੰ ਕਾਂਤਾ ਦੇਵੀ ਦੇ ਪੀ. ਜੀ. ਦੇ ਟਾਪ ਫਲੋਰ ਤੋਂ ਕਾਬੂ ਕਰਕੇ ਉਸਤੋਂ 60 ਗ੍ਰਾਮ ਹੈਰੋਇਨ, 20 ਗ੍ਰਾਮ ਆਈਸ., ਇੱਕ ਇਲੈਕਟ੍ਰਾਨਿਕ ਕੰਡਾ ਅਤੇ 25 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ।
ਕਾਬੂ ਕੀਤੇ ਗਏ ਅਕਾਸ਼ਦੀਪ ਸਿੰਘ ਉਰਫ ਦੀਪੂ ਦੀ ਉਮਰ ਕਰੀਬ 23 ਸਾਲ ਹੈ, ਜੋ +2 ਪੜਿਆ ਹੋਇਆ ਹੈ ਅਤੇ ਸ਼ਾਦੀ ਸ਼ੁਦਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਅਤੇ ਆਈਸ ਕਿਸ ਪਾਸੋਂ ਲੈਕੇ ਆਇਆ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਨੀ ਸੀ।
