
ਜੇ ਐਸ ਐਫ ਐੱਚ ਖਾਲਸਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ।
ਨਵਾਂਸ਼ਹਿਰ - ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਵਿਖੇ ਸਾਲ 2023-24 ਲਈ ਦਸਵੀਂ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਅਤੇ ਜਮਾਤ ਦੇ ਪਹਿਲੇ 3 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ।
ਨਵਾਂਸ਼ਹਿਰ - ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਵਿਖੇ ਸਾਲ 2023-24 ਲਈ ਦਸਵੀਂ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਅਤੇ ਜਮਾਤ ਦੇ ਪਹਿਲੇ 3 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਕੜੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਮਾਪਿਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜਰ ਰਹਿੰਦੇ ਹਾਂ ਦੇ ਸਾਡੇ ਵਿੱਚ ਕੋਈ ਕਮੀਂ ਤੁਹਾਨੂੰ ਦਿੱਸਦੀ ਹੈ ਤਾਂ ਉਹ ਬੇਝਿਜਕ ਸਾਨੂੰ ਦੱਸੋ। ਉਨ੍ਹਾਂ ਨੇ ਕਿਹਾ ਸਾਨੂੰ ਆਪਣੇ ਵਿਦਿਆਰਥੀਆ ਤੇ ਬਹੁਤ ਮਾਣ ਹੈ। ਸਾਡੇ ਵਿਦਿਆਰਥੀਆ ਨੂੰ ਕਦਮ-ਦਰ-ਕਦਮ ਵਧਦੇ ਹੋਏ ਦੇਖਣ ਲਈ ਇਹ ਇੱਕ ਸ਼ਾਨਦਾਰ ਸਾਲ ਰਿਹਾ ਹੈ। ਅਸੀਂ ਆਪਣੇ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਮਿਹਨਤ ਕਰਦੇ ਹੋਏ ਅੱਗੇ ਵਧਣ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਜਮਾਤ ਦੇ ਕੁੱਲ ਸਾਰੇ ਵਿਦਿਆਰਥੀ ਪਾਸ ਹੋਏ। ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ।ਪਹਿਲਾਂ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ -10ਵੀਂ ਜਮਾਤ ਵਿੱਚ ਲਕਸ਼ਦੀਪ ਨੇ 94% ਅੰਕ ਲੈ ਕੇ ਪਹਿਲਾ , ਕੁੰਦਨ ਕੁਮਾਰ ਨੇ ਦੂਜਾ , ਰਣਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਪ੍ਰਿੰਸੀਪਲ ਸਾਹਿਬ ਨੇ ਕਿਹਾ ਅਸੀਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਾਧੂ ਸਮਾਂ ਵੀ ਇਸ ਸਾਲ ਤੋਂ ਲਗਾਵਾਂਗੇ । ਇਸ ਵਾਧੂ ਸਮੇਂ ਵਿੱਚ ਅਸੀਂ ਵਿਦਿਆਰਥੀਆਂ ਦਾ ਘਰ ਨੂੰ ਦਿੱਤਾ ਕੰਮ ਸਕੂਲ ਵਿੱਚ ਹੀ ਕਰਵਾਵਾਂਗੇ ਤਾਂ ਕਿ ਵਿਦਿਆਰਥੀ ਤੇ ਬੋਝ ਨਾ ਪਾਇਆ ਜਾਵੇ। ਸੋ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਵਿਖੇ ਵੱਧ ਚੜ੍ਹ ਕੇ ਦਾਖ਼ਲਾ ਕਰਵਾਓ। ਇਸ ਮੌਕੇ ਮੈਨੇਜਰ ਸ੍ਰੀ ਇਕਬਾਲ ਸਿੰਘ ਪਾਬਲਾ ਨੇ ਵਿਦਿਆਰਥੀਆਂ ਤੇ ਸਾਰੇ ਅਧਿਆਪਕ ਸਾਹਿਬਾਨ ਨੂੰ ਇਸ ਨਤੀਜੇ ਲਈ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕੜੀ ਮਿਹਨਤ ਕਰਨ ਲਈ ਪ੍ਰੇਰਨਾ ਕੀਤੀ । ਡਾ ਜਸਵਿੰਦਰ ਸਿੰਘ ਨੇ ਨਤੀਜਾ 100 ਫ਼ੀਸਦੀ ਆਉਣ ਤੇ ਸਕੂਲ ਦੇ ਪ੍ਰਿੰਸੀਪਲ, ਵਿਦਿਆਰਥੀਆ , ਅਧਿਆਪਕਾ ਤੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਦੇ ਨਾਲ ਹੀ+1 ਜਮਾਤ ਦਾ ਦਾਖ਼ਲਾ ਸ਼ੁਰੂ ਹੈ ਵੱਧ ਤੋਂ ਵੱਧ ਦਾਖ਼ਲਾ ਕਰਵਾਉਣ ਲਈ ਕਿਹਾ।ਇਸ ਮੌਕੇ ਸ੍ਰੀ ਡਾ. ਜਸਵਿੰਦਰ ਸਿੰਘ, ਮੇਨੈਜਰ ਸ੍ਰੀ ਇਕਬਾਲ ਸਿੰਘ ਪਾਬਲਾ,ਪ੍ਰਿੰਸੀਪਲ ਸ੍ਰੀ ਦਲਜੀਤ ਸਿੰਘ ਬੋਲਾ,ਸ੍ਰੀ ਪ੍ਰੇਮ ਸਿੰਘ ਚੇੜਾ, ਸ੍ਰੀ ਮਨਜੀਤ ਸਿੰਘ ਡੀ ਪੀ ਈ, ਸ੍ਰੀ ਇੰਦਰਜੀਤ ਮਾਹੀ, ਸ੍ਰੀ ਹਰਜੀਤ ਸਿੰਘ , ਸ੍ਰੀ ਬਲਜਿੰਦਰ ਸਿੰਘ , ਸ੍ਰੀ ਰੋਹਿਤ ਚੌਹਾਨ, ਸ੍ਰੀ ਵਿਨੇ ਹਰਦੀਪ,ਸ਼੍ਰੀਮਤੀ ਗੁਰਦੀਪ ਕੌਰ ਭੁੱਲਰ, ਸ਼੍ਰੀਮਤੀ ਬਲਵੀਰ ਕੌਰ, ਸ਼੍ਰੀਮਤੀ ਪੂਜਾ, ਸ਼੍ਰੀਮਤੀ ਨੀਰਜ,ਮਿਸ ਪੂਜਾ ,ਮਿਸ ਕੰਚਨ ਸੋਨੀ, ਮਿਸ ਪਵਨਦੀਪ ,ਸ਼੍ਰੀਮਤੀ ਸੰਦੀਪ ਕੌਰ ਸ਼ਾਮਿਲ ਸਨ।
