ਉੱਘੀ ਸਾਹਿਤਕ ਤੇ ਲੋਕਪੱਖੀ ਸ਼ਖ਼ਸੀਅਤ ਹਰਬੰਸ ਹੀਓਂ ਨੂੰ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ

ਨਵਾਂਸ਼ਹਿਰ - ਜਾਣੀ-ਪਛਾਣੀ ਇਨਕਲਾਬੀ ਜਮਹੂਰੀ ਸ਼ਖ਼ਸੀਅਤ ਅਤੇ ਇਲਾਕੇ ਵਿਚ ਅਗਾਂਹਵਧੂ ਸਾਹਿਤਿਕ ਸਰਗਰਮੀਆਂ ਦੇ ਥੰਮ ਹਰਬੰਸ ਹੀਓਂ ਦਾ ਅੱਜ ਉਨ੍ਹਾਂ ਦੇ ਪਿੰਡ ਹੀਓਂ ਵਿਖੇ ਅੰਤਮ ਸੰਸਕਾਰ ਕੀਤਾ ਗਿਆ। ਉਹ ਲੰਮਾ ਸਮਾਂ ਗੁਰਦਿਆਂ ਦੀ ਲਾਇਲਾਜ਼ ਬੀਮਾਰੀ ਨਾਲ ਬੁਲੰਦ ਹੌਸਲੇ ਨਾਲ ਜੂਝਦੇ ਹੋਏ ਇਸ ਦੁਨੀਆ ਤੋਂ ਰੁਖ਼ਸਤ ਹੋਏ। ਉਨ੍ਹਾਂ ਦੀ ਵਸੀਅਤ ਅਨੁਸਾਰ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਕੋਈ ਧਾਰਮਿਕ ਤੇ ਰੂੜ੍ਹੀਵਾਦੀ ਰਸਮ ਨਹੀਂ ਕੀਤੀ ਗਈ। ਉਨ੍ਹਾਂ ਦੇ ਮਿ੍ਰਤਕ ਸਰੀਰ ਨੂੰ ਸੂਹੇ ਫੁੱਲ ਭੇਂਟ ਕਰਕੇ ਕਮਿਊਨਿਸਟ ਝੰਡੇ ਪਾ ਕੇ ਇਨਕਲਾਬੀ ਨਾਅਰੇ ਲਗਾ ਕੇ ਸਤਿਕਾਰ ਭੇਂਟ ਕੀਤਾ ਗਿਆ।

ਪਰਿਵਾਰ, ਸਕੇ-ਸਬੰਧੀਆਂ, ਸੰਘਰਸ਼ਾਂ ਤੇ ਸਾਹਿਤਕ ਸਰਗਰਮੀਆਂ ਦੇ ਸੰਗੀ-ਸਾਥੀਆਂ, ਪੱਤਰਕਾਰਾਂ ਅਤੇ ਲੋਕ ਜਥੇਬੰਦੀਆਂ ਦੇ ਆਗੂਆਂ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਗਗਨਦੀਪ ਦੇ ਦਿਖਾਈ। ਇਸ ਮੌਕੇ ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਤੋਂ ਇਲਾਵਾ ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਉੱਘੇ ਕਮਿਊਨਿਸਟ ਆਗੂ ਸਰਦਾਰਾ ਸਿੰਘ ਮਾਹਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਮਹਿਮੂਦਪੁਰ, ਜਸਵੀਰ ਦੀਪ, ਇਸਤ੍ਰੀ ਜਾਗਰਿਤੀ ਮੰਚ ਦੀ ਸੂਬਾ ਪ੍ਰਧਾਨ ਗੁਰਬਖ਼ਸ਼ ਕੌਰ ਸੰਘਾ, ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਜਸਵਿੰਦਰ ਫ਼ਗਵਾੜਾ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਜੱਜ, ਪਿ੍ਰੰਸੀਪਲ ਤਰਸੇਮ ਸਿੰਘ ਭਿੰਡਰ, ਰਿਟਾਇਰਡ ਪਿ੍ਰੰਸੀਪਲ ਮੋਹਣ ਲਾਲ ਰਾਹੀ, ਕਵੀ ਜਸਵੰਤ ਖਟਕੜ, ਕਵੀ ਤਲਵਿੰਦਰ ਸ਼ੇਰਗਿੱਲ, ਇਨਕਲਾਬੀ ਗਾਇਕ ਧਰਮਿੰਦਰ ਮਸਾਣੀ, ਇਨਕਲਾਬੀ ਗਾਇਕ ਪਰਮਜੀਤ ਚੱਕ ਦੇਸਰਾਜ, ਕਹਾਣੀਕਾਰ ਅਜਮੇਰ ਸਿੱਧੂ, ਕਿਸਾਨ ਆਗੂ ਤਲਵਿੰਦਰ ਹੀਰ ਅਤੇ ਤਰਸੇਮ ਸਿੰਘ ਬੈਂਸ, ਚਰਨਜੀਤ ਚੰਨੀ, ਰਤਨ ਪਾਲ ਮਹਿਮੀ ਯੂ.ਕੇ., ਕਵੀ ਦੀਪ ਕਲੇਰ, ਇੰਜੀਨੀਅਰ ਹਰਪਾਲ ਸਿੰਘ, ਪ੍ਰੋਫੈਸਰ ਇਕਬਾਲ ਸਿੰਘ ਚੀਮਾ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਤੀਰਥ ਰਾਮ ਰਸੂਲਪੁਰੀ, ਰਵਿੰਦਰ ਸਿੰਘ ਝਿੱਕਾ, ਬਾਵਾ ਸਿੰਘ ਅਟਵਾਲ, ਅਵਤਾਰ ਸਿੰਘ ਕੱਟ, ਸ਼ਿੰਗਾਰਾ ਸਿੰਘ ਲੰਗੇਰੀ, ਕੁਲਵਿੰਦਰ ਕੁੱਲਾ, ਮੋਹਣ ਲਾਲ ਬੀਕਾ, ਖੁਸ਼ੀਰਾਮ ਗੁਣਾਚੌਰ, ਮਹਿੰਦਰ ਕੌਰ ਰਾਇਪੁਰ ਡੱਬਾ, ਪਰਮਜੀਤ ਕੌਰ ਰਾਇਪੁਰ ਡੱਬਾ, ਤੇਜਪਾਲ ਸਿੰਘ ਕਪੂਰਥਲਾ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਬਸਪਾ ਆਗੂ ਪ੍ਰਵੀਨ ਬੰਗਾ, ਪੱਤਰਕਾਰ ਹਰਮੇਸ਼ ਵਿਰਦੀ, ਨਰਿੰਦਰ ਮਾਹੀ, ਚਮਨ ਲਾਲ ਬੰਗਾ ਸਮੇਤ ਇਲਾਕੇ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 
ਉਨ੍ਹਾਂ ਦੀ ਯਾਦ ਵਿਚ ਸਤਿਕਾਰ ਸਮਾਗਮ 28 ਅਪ੍ਰੈਲ ਨੂੰ ਪਿੰਡ ਹੀਉਂ ਵਿਖੇ ਉਨ੍ਹਾਂ ਦੇ ਨਿਵਾਸ ਨੇੜੇ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੀਤਾ ਜਾਵੇਗਾ। ਜਿਸ ਵਿਚ ਵੱਖ-ਵੱਖ ਆਗੂ ਉਨ੍ਹਾਂ ਦੀ ਲੋਕ ਸੰਘਰਸ਼ਾਂ ਅਤੇ ਲੋਕਪੱਖੀ ਸਾਹਿਤਕ ਖੇਤਰ ਵਿਚ ਦੇਣ ਬਾਰੇ ਚਰਚਾ ਕਰਨਗੇ ਤੇ ਉਨ੍ਹਾਂ ਨੂੰ ਸਤਿਕਾਰ ਭੇਂਟ ਕਰਨਗੇ।