ਟ੍ਰੈਫਿਕ ਪ੍ਰਬੰਧਨ, ਸੜਕ ਸੁਰੱਖਿਆ ਤੇ ਐਮਰਜੰਸੀ 'ਚ ਸਹਿਯੋਗੀ ਹੋਵੇਗਾ ਮੈਪਲ ਐਪ

ਪਟਿਆਲਾ, 19 ਅਪ੍ਰੈਲ - ਮੈਪ ਮਾਈ ਇੰਡੀਆ ਮੈਪਲਜ਼ ਟੀਮ ਨੇ ਸਵਦੇਸ਼ੀ ਮੈਪਲ ਐਪ ਰਾਹੀਂ ਯਾਤਰੀਆਂ ਨੂੰ ਰੀਅਲ-ਟਾਈਮ ਟ੍ਰੈਫਿਕ ਅਤੇ ਸੁਰੱਖਿਆ ਚੇਤਾਵਨੀਆਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਪਟਿਆਲਾ ਪੁਲਿਸ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।

ਪਟਿਆਲਾ, 19 ਅਪ੍ਰੈਲ - ਮੈਪ ਮਾਈ ਇੰਡੀਆ ਮੈਪਲਜ਼ ਟੀਮ ਨੇ ਸਵਦੇਸ਼ੀ ਮੈਪਲ ਐਪ ਰਾਹੀਂ ਯਾਤਰੀਆਂ ਨੂੰ ਰੀਅਲ-ਟਾਈਮ ਟ੍ਰੈਫਿਕ ਅਤੇ ਸੁਰੱਖਿਆ ਚੇਤਾਵਨੀਆਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਪਟਿਆਲਾ ਪੁਲਿਸ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। 
ਇਹ ਆਯੋਜਨ ਏ ਡੀ ਜੀ ਪੀ ਟ੍ਰੈਫਿਕ ਪੰਜਾਬ  ਏ.ਐਸ.ਰਾਏ. ਦੇ ਹੁਕਮਾਂ 'ਤੇ  ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਕਰਨੈਲ ਸਿੰਘ ਡੀ ਐਸ ਪੀ ਟ੍ਰੈਫਿਕ ਪਟਿਆਲਾ ਦੀ ਨਿਗਰਾਨੀ ਹੇਠ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਪ੍ਰਣਾਲੀਆਂ ਨਾਲ ਏਕੀਕ੍ਰਿਤ ਤਕਨਾਲੋਜੀ ਦੀ ਵਰਤੋਂ ਕਰਕੇ ਪਟਿਆਲਾ ਵਿੱਚ ਆਵਾਜਾਈ ਨੂੰ ਸੌਖਾ ਬਣਾਉਣ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਦੇ ਯੋਗ ਬਣਾਇਆ ਜਾ ਸਕੇ ਅਤੇ ਖਪਤਕਾਰਾਂ-ਯਾਤਰੀਆਂ ਅਤੇ ਨਾਗਰਿਕਾਂ ਨੂੰ ਮੁਫਤ ਪ੍ਰਦਾਨ ਕੀਤਾ ਜਾ ਸਕੇ। ਇਸ ਐਪ ਦੇ ਨੁਮਾਇੰਦੇ ਅਨਿਲ ਸ਼ਰਮਾ ਨੇ ਦੱਸਿਆ ਕਿ ਮੈਪ ਮਾਈ ਇੰਡੀਆ ਦਾ ਮੈਪਲ ਐਪ ਖਾਸ ਤੌਰ 'ਤੇ ਭਾਰਤ ਲਈ ਵਿਕਸਿਤ ਕੀਤਾ ਗਿਆ ਸੌ ਫ਼ੀਸਦ ਸਵਦੇਸ਼ੀ ਐਪ, ਨਾਗਰਿਕਾਂ ਨੂੰ ਮੁਫਤ ਪ੍ਰਦਾਨ ਕਰੇਗੀ, ਇਸਦੀ ਵੈੱਬ ਅਤੇ ਮੋਬਾਈਲ ਅਧਾਰਤ ਐਪ ਬਹੁਤ ਵਿਸਤ੍ਰਿਤ ਡਿਜੀਟਲ ਨਕਸ਼ੇ ਅਤੇ ਨੈਵੀਗੇਸ਼ਨ ਜਾਣਕਾਰੀ ਦੇ ਨਾਲ-ਨਾਲ ਪਟਿਆਲਾ ਟ੍ਰੈਫਿਕ ਪੁਲਿਸ ਦੀਆਂ ਸਲਾਹਾਂ ਅਤੇ ਯੋਜਨਾਵਾਂ ਨਾਲ ਜੁੜੀ ਹੈ। ਯਾਤਰੀ ਫੀਡਬੈਕ ਅਤੇ ਰੀਅਲ- ਟਾਈਮ ਅਲਰਟ ਵੀ ਦੇ ਸਕਦੇ ਹਨ ਜਿਸ ਨੂੰ ਪਟਿਆਲਾ ਪੁਲਿਸ ਅਤੇ ਮੈਪ ਮਾਈ ਇੰਡੀਆ ਮੈਪਲ ਪ੍ਰਮਾਣਿਤ ਅਤੇ ਪ੍ਰਕਾਸ਼ਿਤ ਕਰਨਗੇ ਤਾਂ ਕਿ ਚੰਗੇ ਟ੍ਰੈਫਿਕ ਪ੍ਰਬੰਧਨ, ਸੜਕ ਸੁਰੱਖਿਆ ਅਤੇ ਐਮਰਜੈਂਸੀ ਲਈ ਹੋਰ ਵੀ ਸਹਿਯੋਗ ਹੋ ਸਕੇ। ਕਰਨੈਲ ਸਿੰਘ ਡੀ ਐਸ ਪੀ ਟ੍ਰੈਫਿਕ ਦੀ ਅਗਵਾਈ ਹੇਠ ਇਸ ਸਿਖਲਾਈ ਪ੍ਰੋਗਰਾਮ ਵਿਚ ਇੰਸਪੈਕਟਰ ਜੋਗਿੰਦਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਜ਼ਿਲ੍ਹਾ ਪਟਿਆਲਾ, ਇੰਸ: ਰਾਮ ਕੇਸ਼ ਇੰਚਾਰਜ ਸੜਕ ਸੁਰੱਖਿਆ ਫੋਰਸ ਪਟਿਆਲਾ, ਏ ਐਸ ਆਈ ਦਲੇਰ ਸਿੰਘ ਇੰਚਾਰਜ ਟ੍ਰੈਫਿਕ ਸਿਟੀ-1, ਐਸ ਆਈ ਭਗਵਾਨ ਸਿੰਘ ਇੰਚਾਰਜ ਟ੍ਰੈਫਿਕ ਸਿਟੀ-2, ਏ ਐਸ ਆਈ ਗੁਰਬਚਨ ਸਿੰਘ ਇੰਚਾਰਜ ਟ੍ਰੈਫਿਕ ਰਾਜਪੁਰਾ, ਏ ਐਸ ਆਈ ਬਲਜਿੰਦਰ ਸਿੰਘ ਇੰਚਾਰਜ ਟ੍ਰੈਫਿਕ ਘਨੌਰ, ਏ ਐਸ ਆਈ ਤਰਸੇਮ ਕੁਮਾਰ ਇੰਚਾਰਜ ਟ੍ਰੈਫਿਕ ਦੇਵੀਗੜ੍ਹ, ਏ ਐਸ ਆਈ ਕੁਲਦੀਪ ਸਿੰਘ ਇੰਚਾਰਜ ਟ੍ਰੈਫਿਕ ਨਾਭਾ, ਏ ਐਸ ਆਈ ਸੁਖਪਾਲ ਸਿੰਘ ਇੰਚਾਰਜ ਟ੍ਰੈਫਿਕ ਪਾਤੜਾਂ, ਏ ਐਸ ਆਈ ਸੁਖਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਸਮਾਣਾ, ਏ ਐਸ ਆਈ ਮਲੂਕ ਸਿੰਘ ਸਮੇਤ ਟ੍ਰੈਫਿਕ ਸਟਾਫ ਹਾਜ਼ਰ ਸੀ।