ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ
ਨਵਾਂਸ਼ਹਿਰ - ਸਥਾਨਕ ਪ੍ਰਕਾਸ਼ ਮਾੱਡਲ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਦਸਵੀਂ ਕਲਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਵਿੱਚੋਂ ਮਾਨਸੀ ਸਪੁੱਤਰੀ ਅਸ਼ੋਕ ਕੁਮਾਰ ਨੇ 627/650 ਨੰਬਰ 96.46 ਪ੍ਰਤੀਸ਼ਤ ਲੈਕੇ ਪੰਜਾਬ ਵਿੱਚੋਂ ਮੈਰਿਟ ਹਾਸਿਲ ਕੀਤੀ।

ਸਕੂਲ ਡਾਇਰੈਕਟਰ ਕੈਂਡੀ ਸੁੱਖਰਾਜ ਸਿੰਘ ਨੇ ਵਿਦਿਆਰਥੀ, ਅਧਿਆਪਕ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਯੋਗ, ਮਿਹਨਤੀ ਅਤੇ ਤਜੂਰਬੇਕਾਰ ਸਟਾਫ਼ ਦੀ ਸ਼ਲਾਘਾ ਕੀਤੀ।ਪਿ੍ੰਸੀਪਲ ਤੇਜਿੰਦਰ ਕੌਰ ਨੇ ਸਟਾਫ ਅਤੇ ਬੱਚੇ ਦੇ ਮਾਪਿਆਂ ਦੀ ਮਿਹਨਤ ਅਤੇ ਲਗਨ ਤੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਗੀਤਾ ਦੇਵੀ, ਸਰਬਜੀਤ ਕੌਰ, ਰੀਤੂ ਕਪੂਰ, ਸੁਰਿੰਦਰ ਕੌਰ, ਹਰਜਿੰਦਰ ਕੌਰ,ਪੂਨਮ ਕਪੂਰ,ਪਲਵੀ,ਮੀਨਾ ਰਾਣੀ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।