ਨਿਰਮਲ ਕੁਟੀਆ ਪਿੰਡ ਕਿਲਾ ਬਰੂਨ ਨੂੰ ਸ਼ਰਧਾਲੂ ਸੰਗਤਾਂ ਨੇ ਡੈਡ ਬਾਡੀ ਚਿੱਲਰ ਭੇਟ ਕੀਤੀ

ਮਾਹਿਲਪੁਰ, (18 ਅਪ੍ਰੈਲ) - ਨਿਰਮਲ ਕੁਟੀਆ ਕਿਲਾ ਬਰੂਨ ਵਿਖੇ ਸ਼ਰਧਾਲੂ ਸੰਗਤਾਂ ਵੱਲੋਂ ਡੈਡ ਬਾਡੀ ਚਿੱਲਰ ਭੇਟ ਕੀਤੀ ਗਈ। ਇਸ ਨਾਲ ਡੈਡ ਬਾਡੀ ਨੂੰ ਕੁਝ ਦਿਨਾਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਨਿਰਮਲ ਕੁਟੀਆ ਕਿਲਾ ਬਰੂਨ ਦੇ ਮੁੱਖ ਸੰਚਾਲਕ ਸੰਤ ਬਾਬਾ ਮਹਾਂਵੀਰ ਸਿੰਘ ਜੀ ਤਾਜੇਵਾਲ, ਸਰਪੰਚ ਕੁਲਦੀਪ ਕੁਮਾਰ, ਸੁਰਿੰਦਰ ਕੁਮਾਰ, ਮਹਿੰਦਰ ਸਿੰਘ, ਸੰਤ ਪਵਨ ਕੁਮਾਰ ਤਾਜੇਵਾਲ, ਸੁਖਦਿਆਲ ਸਿੰਘ, ਰੰਧਾਵਾ ਪਰਿਵਾਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਜਸਬੀਰ ਕੌਰ, ਐਡਵੋਕੇਟ ਹਰਿੰਦਰ ਸਿੰਘ ਫਲੌਰਾ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਸ ਸਬੰਧੀ ਗੱਲਬਾਤ ਕਰਦਿਆਂ ਸੰਤ ਮਹਾਵੀਰ ਸਿੰਘ ਤਾਜੇਵਾਲ ਜੀ ਨੇ ਕਿਹਾ ਕਿ ਇਸ ਡੈਡ ਬਾਡੀ ਚਿੱਲਰ ਨੂੰ ਲੋੜ ਅਨੁਸਾਰ ਕੋਈ ਵੀ ਵਿਅਕਤੀ ਫਰੀ ਸੇਵਾ ਦੇ ਤੌਰ ਤੇ ਆਪਣੇ ਘਰ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਦਾਨੀ ਪਰਿਵਾਰ ਸਮੇਂ ਸਮੇਂ ਤੇ ਸਮੇਂ ਤੇ ਪ੍ਰਿਸਥਿਤੀਆਂ ਅਨੁਸਾਰ ਲੋੜਵੰਦ ਚੀਜ਼ਾਂ ਦਾਨ ਕਰਦੇ ਰਹਿੰਦੇ ਹਨ। ਵਰਨਣਯੋਗ ਹੈ ਕਿ ਇਸ ਫਰੀਜ਼ਰ ਵਿੱਚ ਮ੍ਰਿਤਕ ਸਰੀਰ ਦੀ ਕੁਝ ਦਿਨਾਂ ਲਈ ਸੰਭਾਲ ਕੀਤੀ ਜਾ ਸਕਦੀ ਹੈ।