400 ਪਾਰ ਕਰਨ ਵਾਲੇ ਭਾਜਪਾ ਦੇ ਅੰਕੜੇ 'ਚ ਹੁਸ਼ਿਆਰਪੁਰ ਸੀਟ ਦੀ ਜਿੱਤ ਵੀ ਸ਼ਾਮਲ ਹੋਵੇਗੀ - ਭਾਟੀਆ/ਗੈਂਦ
ਹੁਸ਼ਿਆਰਪੁਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਨੇ ਉਹ ਕਰ ਦਿਖਾਇਆ ਹੈ। ਜਿਸਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਅਤੇ ਚੁਟਕੀਆਂ 'ਚ ਵੱਡੇ-ਵੱਡੇ ਮਸਲਿਆਂ ਦਾ ਹੱਲ ਕਰ ਦਿਖਾਇਆ ਹੈ। ਜਿਸ ਵਿੱਚ ਧਾਰਾ 370 ਨੂੰ ਖਤਮ ਕਰਨਾ, ਰਾਮ ਮੰਦਰ ਦਾ ਨਿਰਮਾਣ, ਸਰਜੀਕਲ ਸਟ੍ਰਾਈਕ ਅਤੇ ਸੀ ਏ ਏ ਨੂੰ ਲਾਗੂ ਕਰਨਾ ਵਰਗੇ ਅਹਿਮ ਮੁੱਦੇ ਸ਼ਾਮਲ ਹਨ। ਇੰਨਾ ਹੀ ਨਹੀਂ ਆਉਣ ਵਾਲੇ ਸਮੇਂ 'ਚ ਰਾਸ਼ਟਰ ਹਿੱਤ 'ਚ ਹੋਰ ਵੀ ਕਈ ਫੈਸਲੇ ਲਏ ਜਾਣਗੇ। ਜਿਸ ਨਾਲ ਸਾਡਾ ਦੇਸ਼ ਦੁਨੀਆ ਦੀ ਨੰਬਰ ਇਕ ਤਾਕਤ ਬਣ ਕੇ ਉਭਰੇਗਾ।

ਇਸ ਵਾਰ ਹੁਸ਼ਿਆਰਪੁਰ ਸੀਟ ਵੀ ਭਾਜਪਾ ਦੇ 400 ਤੋਂ ਵੱਧ ਦੇ ਅੰਕੜੇ ਵਿੱਚ ਸ਼ਾਮਲ ਹੋਵੇਗੀ ਅਤੇ ਇਸ ਜਿੱਤ ਲਈ ਹਰ ਭਾਜਪਾ ਵਰਕਰ ਮੈਦਾਨ ਵਿੱਚ ਨਿੱਤਰਿਆ ਹੈ। ਇਹ ਗੱਲ ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਸੁਰੇਸ਼ ਭਾਟੀਆ ਬਿੱਟੂ ਅਤੇ ਸਕੱਤਰ ਅਸ਼ਵਨੀ ਗੈਂਦ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਣ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਹੀ। ਭਾਟੀਆ ਅਤੇ ਗੈਂਦ ਨੇ ਕਿਹਾ ਕਿ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਦੇ ਕੇ ਵਰਕਰਾਂ ਦਾ ਮਾਣ ਵਧਾਇਆ ਹੈ ਅਤੇ ਸਮੂਹ ਵਰਕਰ ਪਾਰਟੀ ਹਾਈਕਮਾਂਡ ਨੂੰ ਭਰੋਸਾ ਦਿੰਦੇ ਹਨ ਕਿ ਪਾਰਟੀ ਉਮੀਦਵਾਰ ਨੂੰ ਜਿਤਾ ਕੇ ਸੰਸਦ ਵਿੱਚ ਭੇਜ ਕੇ ਮੋਦੀ ਜੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਫੈਸਲਾ ਅੰਤਿਮ ਫੈਸਲਾ ਹੈ ਅਤੇ ਸਾਰੇ ਮੈਂਬਰਾਂ ਨੂੰ ਇਸ ਦਾ ਸੁਆਗਤ ਕਰਨਾ ਚਾਹੀਦਾ ਹੈ ਅਤੇ ਸੁਆਰਥੀ ਕਾਰਨਾਂ ਕਰਕੇ ਪਾਰਟੀ ਛੱਡਣਾ ਅਤੇ ਬਦਲਣਾ ਤਰਕਸੰਗਤ ਨਹੀਂ ਹੈ। ਜੇਕਰ ਕੋਈ ਫਿਰ ਵੀ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ ਅਤੇ ਪਾਰਟੀ ਵਰਕਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਉਹ ਜਾਣਦੇ ਹਨ ਕਿ ਮੋਦੀ ਜੀ ਦੇ ਹੱਥਾਂ 'ਚ ਦੇਸ਼ ਸੁਰੱਖਿਅਤ ਹੈ ਅਤੇ ਉਹ ਉਨ੍ਹਾਂ ਲਈ ਨਹੀਂ ਸਗੋਂ ਦੇਸ਼ ਲਈ ਕੰਮ ਕਰ ਰਹੇ ਹਨ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਜਿੱਤ ਲਈ ਦਿਨ-ਰਾਤ ਕੰਮ ਕਰਨ ਅਤੇ ਉਸ ਨੂੰ ਇਸ ਸੀਟ ਤੋਂ ਜਿਤਾ ਕੇ ਸੰਸਦ ਵਿੱਚ ਭੇਜਣ।