ਬਾਬਾ ਬੁੱਧ ਸਿੰਘ ਢਾਹਾਂ ਦੀ ਬਰਸੀ ਸੰਬੰਧੀ ਸਮਾਗਮ 20 ਅਪ੍ਰੈਲ ਨੂੰ ਕੁੱਕੜ ਮਜਾਰਾ ਵਿਖੇ ਹੋਵੇਗਾ
ਸੜੋਆ - ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੇ ਪੈਂਦੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂ ਗਰਾਂ - ਕੁੱਲਪੁਰ ਵਲੋਂ ਉਘੇ ਸਖਸ਼ੀਅਤ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਛੇਵੀਂ ਬਰਸੀ ਸੰਬੰਧੀ ਸਮਾਗਮ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਪ੍ਰਬੰਧਕ ਰਘੁਵੀਰ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਸਵੇਰੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਭੋਗ ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵਲੋਂ ਬਾਬਾ ਬੁੱਧ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਅਤੇ ਨਾਲ ਹੀ ਸਵੇਰੇ 9 ਵਜੇ ਤੋਂ 2 ਵਜੇ ਦੁਪਹਿਰ ਤੱਕ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਇਸ ਕੈਂਪ ਦੌਰਾਨ ਡਾਕਟਰ ਕੁਲਵਿੰਦਰ ਕੌਰ (ਐਮ ਡੀ), ਡਾਕਟਰ ਅਮਨਪ੍ਰੀਤ ਸਿੰਘ ਐਮ ਬੀ ਬੀ ਐਸ ਅਤੇ ਡਾਕਟਰ ਭਾਨੂੰ ਯਾਦਵ ਆਏ ਹੋਏ ਮਰੀਜਾਂ ਦੀ ਜਾਂਚ ਪੜ੍ਹਤਾਲ ਕਰਨਗੇ। ਟਰੱਸਟ ਦੇ ਮੁੱਖ ਪ੍ਰਬੰਧਕ ਰਘੁਵੀਰ ਸਿੰਘ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।