ਹਾਦਸਾ ਪੀੜਿਤ ਵਿਅਕਤੀ ਦੇ ਇਲਾਜ ਲਈ ਰਕਮ ਦਿੱਤੀ

ਐਸ ਏ ਐਸ ਨਗਰ, 13 ਅਪ੍ਰੈਲ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਹਾਦਸੇ ਨਾਲ ਪੀੜਿਤ ਵਿਅਕਤੀ ਦੇ ਇਲਾਜ ਵਿੱਚ ਮਦਦ ਲਈ 11000 ਰੁਪਏ ਦਾ ਸਹਿਯੋਗ ਕੀਤਾ ਹੈ।

ਐਸ ਏ ਐਸ ਨਗਰ, 13 ਅਪ੍ਰੈਲ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਹਾਦਸੇ ਨਾਲ ਪੀੜਿਤ ਵਿਅਕਤੀ ਦੇ ਇਲਾਜ ਵਿੱਚ ਮਦਦ ਲਈ 11000 ਰੁਪਏ ਦਾ ਸਹਿਯੋਗ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਬੜਮਾਜਰਾ ਦੇ ਵਸਨੀਕ ਕਰਨ ਕੁਮਾਰ ਦਾ ਸੈਕਟਰ 32 ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕਰਨ ਕੁਮਾਰ (ਉਮਰ 45 ਸਾਲ) ਦੇ ਘਰ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ ਅਤੇ ਉਸਦੇ ਪਰਿਵਾਰ ਨੇ ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨਾਲ ਇਲਾਜ ਵਿੱਚ ਸਹਿਯੋਗ ਲਈ ਸੰਪਰਕ ਕੀਤਾ ਸੀ ਜਿਸਤੇ ਸਮਿਤੀ ਨੇ ਕਰਨ ਕੁਮਾਰ ਦਾ ਆਪਰੇਸ਼ਨ ਕਰਵਾਉਣ ਵਿੱਚ 11000 ਰੁਪਏ ਸਹਿਯੋਗ ਕੀਤਾ।

ਇਸ ਮੌਕੇ ਅਨੀਤਾ ਜੋਸ਼ੀ, ਕੁਸਮ ਮਰਵਾਹਾ, ਸਰੋਜ ਬੱਬਰ, ਸੀਤਾ ਦੇਵੀ, ਨਿਰਮਲਾ ਦੇਵੀ, ਬਲਬੀਰ ਕੌਰ, ਪ੍ਰਧਾਨ ਸਿੰਘ ਹਾਜਰ ਸਨ।