ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ 14 ਅਪ੍ਰੈਲ ਨੂੰ
ਨਵਾਂਸ਼ਹਿਰ - ਅਜੋਕੇ ਭਾਰਤ ਦੇ ਨਿਰਮਾਤਾ ਭਾਰਤੀ ਸੰਵਿਧਾਨ ਦੇ ਰਚਨਹਾਰੇ ਬਾਬਾ ਸਾਹਿਬ ਡਾ, ਬੀ, ਆਰ, ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਮਿਤੀ 14 ਅਪ੍ਰੈਲ 2024 ਦਿਨ ਐਤਵਾਰ ਸਮਾਂ ਸਵੇਰ 8 ਵਜੇ ਬੱਸ ਅੱਡਾ ਮੁਕੰਦਪੁਰ ( ਸ, ਭ, ਸ, ਨਗਰ ) ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਨੇੜੇ ਰੇਲਵੇ ਫਾਟਕ ਡਾ ਅੰਬੇਡਕਰ ਨਗਰ ਬੰਗਾ ਵਿਖੇ ਸਮਾਪਤ ਹੋਵੇਗਾ।

ਇਸ ਵਿਸ਼ਾਲ ਚੇਤਨਾ ਮਾਰਚ ਦੇ ਪ੍ਰਬੰਧਕਾ ਨੇ ਸਮੁੱਚੇ ਮਾਨਵਤਾਵਾਦੀ, ਅੰਬੇਡਕਰ ਵਾਦੀ ਸੋਚ ਦੇ ਪੈਰੋਕਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਤਾਂ ਜੋ ਬਾਬਾ ਸਾਹਿਬ ਜੀ ਦਾ ਜੀਵਨ ਸੰਘਰਸ਼ ਮਿਸ਼ਨ ਜਨ ਜਨ ਤੱਕ ਪਹੁੰਚਾਇਆ ਜਾ ਸਕੇ। ਇਸ ਵਿਸ਼ਾਲ ਚੇਤਨਾ ਮਾਰਚ ਵਿੱਚ ਭਾਗ ਲੈਣ ਵਾਲੀਆਂ ਨੂੰ ਜੈ ਭੀਮ ਲੋਗੇ ਦੇ ਲਿਖੇ ਹੋਏ ਝੰਡੇ ਪ੍ਰਬੰਧਕਾ ਵੱਲੋਂ ਉਸੇ ਸਮੇਂ ਦਿੱਤੇ ਜਾਣਗੇ ਤੇ ਵਿਸ਼ਾਲ ਚੇਤਨਾ ਮਾਰਚ ਵਿੱਚ ਸਾਰੇ ਹੀ ਸਰਵ ਸਮਾਜ ਨੂੰ ਚੇਤਨਾ ਮਾਰਚ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਗਈ ਹੈ।