ਸਿੱਧ ਜੋਗੀ ਟਰੱਸਟ ਖਾਨਪੁਰ ਨੇ ਮੁਫਤ ਮੈਡੀਕਲ ਕੈਂਪ ਲਗਾਇਆ
ਮਾਹਿਲਪੁਰ, (9 ਅਪ੍ਰੈਲ) ਦਿਓਟ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਮੰਦਰ ਅਤੇ ਸ਼ਾਹਤਲਾਈ ਲਈ ਸੰਗਤਾਂ ਦਾ 20ਵਾਂ ਵਿਸ਼ਾਲ ਚਾਲਾ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਆਇਆ। ਇਸ ਮੌਕੇ ਸਿੱਧ ਜੋਗੀ ਟਰੱਸਟ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਦੀ ਯੋਗ ਅਗਵਾਈ ਅਤੇ ਡਾਕਟਰ ਪ੍ਰਭ ਦਿਆਲ ਅਤੇ ਸਮੁੱਚੀ ਟੀਮ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।

ਗੱਲਬਾਤ ਕਰਦਿਆਂ ਡਾਕਟਰ ਪ੍ਰਭ ਦਿਆਲ ਨੇ ਕਿਹਾ ਕਿ ਸਿੱਧ ਜੋਗੀ ਟਰੱਸਟ ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਦੇ ਮੁਫਤ ਮੈਡੀਕਲ ਕੈਂਪ ਲਗਵਾ ਰਿਹਾ ਹੈ। ਜਿਸ ਵਿੱਚ ਮਰੀਜ਼ਾਂ ਦਾ ਮੁਫਤ ਚੈੱਕ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਉਹਨਾਂ ਨੂੰ ਚੰਗੀ ਸਿਹਤ ਰੱਖਣ ਲਈ ਹੋਰ ਵੀ ਗਾਈਡਲਾਈਨ ਦਿੱਤੀ ਜਾਂਦੀ ਹੈ।