
ਸ਼ਿਕਾਇਤ ਕਰਨ ਦੇ ਬਾਵਜੂਦ ਜੰਗਲ ਦੇ ਦਰੱਖਤਾਂ ਦੀ ਨਜਾਇਜ ਕਟਾਈ ਤੇ ਫਿਰ ਚੱਲਿਆ ਆਰਾ
ਗੜ੍ਹਸ਼ੰਕਰ - ਜੰਗਲ ਆਰਥਿਕ, ਸਮਾਜਿਕ, ਸੰਤੁਲਨ ਅਤੇ ਸਾਇਕਲ ਆਫ ਨੇਚਰ ਨੂੰ ਬਣਾ ਕੇ ਰੱਖਣ ਦਾ ਸਭ ਤੋਂ ਵੱਡਾ ਮਜਬੂਤ ਅਧਾਰ ਹਰੇਕ ਪ੍ਰਾਣੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਆਪਣੀ ਡਿਊਟੀ ਨਿਰਪੱਖ ਭਾਵਨਾ ਨਾਲ ਨਿਭਾਉਂਦੇ ਹਨ। ਇਸ ਸੰਬੰਧ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜਹਾਨਖੇਲਾਂ ਦੇ ਜੰਗਲ ਵਿੱਚ ਖੈਰ ਦੇ ਦਰੱਖਤਾਂ ਦੀ ਕਟਾਈ ਵਾਰੇ ਪਤਾ ਲੱਗਣ ਤੇ ਫਿਰ ਦੁਬਾਰਾ ਜੰਗਲ ਵਿੱਚ ਮੌਕੇ ਉਤੇ ਜਾ ਕੇ ਖੈਰ ਦੇ ਲਗਭਗ 10 ਦਰੱਖਤਾਂ ਦੀ ਕਟਾਈ ਨੂੰ ਲੈ ਕੇ ਵਣ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀ, ਗਾਰਡ, ਫਾਰੈਸਟ ਅਫ਼ਸਰ ਤੇ ਰੇਂਜ ਅਫ਼ਸਰ ਸਮੇਤ ਸਭ ਤਾ ਦੋਸ਼ ਲਗਾਉਂਦਿਆਂ ਕਿਹਾ
ਗੜ੍ਹਸ਼ੰਕਰ - ਜੰਗਲ ਆਰਥਿਕ, ਸਮਾਜਿਕ, ਸੰਤੁਲਨ ਅਤੇ ਸਾਇਕਲ ਆਫ ਨੇਚਰ ਨੂੰ ਬਣਾ ਕੇ ਰੱਖਣ ਦਾ ਸਭ ਤੋਂ ਵੱਡਾ ਮਜਬੂਤ ਅਧਾਰ ਹਰੇਕ ਪ੍ਰਾਣੀ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਆਪਣੀ ਡਿਊਟੀ ਨਿਰਪੱਖ ਭਾਵਨਾ ਨਾਲ ਨਿਭਾਉਂਦੇ ਹਨ। ਇਸ ਸੰਬੰਧ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜਹਾਨਖੇਲਾਂ ਦੇ ਜੰਗਲ ਵਿੱਚ ਖੈਰ ਦੇ ਦਰੱਖਤਾਂ ਦੀ ਕਟਾਈ ਵਾਰੇ ਪਤਾ ਲੱਗਣ ਤੇ ਫਿਰ ਦੁਬਾਰਾ ਜੰਗਲ ਵਿੱਚ ਮੌਕੇ ਉਤੇ ਜਾ ਕੇ ਖੈਰ ਦੇ ਲਗਭਗ 10 ਦਰੱਖਤਾਂ ਦੀ ਕਟਾਈ ਨੂੰ ਲੈ ਕੇ ਵਣ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀ, ਗਾਰਡ, ਫਾਰੈਸਟ ਅਫ਼ਸਰ ਤੇ ਰੇਂਜ ਅਫ਼ਸਰ ਸਮੇਤ ਸਭ ਤਾ ਦੋਸ਼ ਲਗਾਉਂਦਿਆਂ ਕਿਹਾ ਕਿ ਸਭ ਜਿੰਮੇਵਾਰ ਹਨ, ਤੇ ਉਹਨਾਂ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਖੈਰ ਦੇ ਦਰੱਖਤਾਂ ਨੂੰ ਬਹੁਤ ਹੀ ਸ਼ੈਤਾਨੀ ਨਾਲ ਕੱਟਿਆ ਜਾ ਰਿਹਾ ਹੈ। ਪਹਿਲਾਂ ਉਹਨਾਂ ਦਰੱਖਤਾਂ ਦਾ ਸਿਰ ਕੱਟਿਆ ਜਾਂਦਾ ਹੈ ਫਿਰ ਮੌਕਾ ਲੱਗਣ ਤੇ ਦਰੱਖਤ ਨੂੰ ਕੱਟ ਦਿੱਤਾ ਜਾਂਦਾ ਹੈ। ਜਦੋਂ ਦਰੱਖਤ ਦਾ ਸਿਰ ਕੱਟਿਆ ਜਾਂਦਾ ਹੈ ਤਾਂ ਉਹਨਾਂ ਨੂੰ ਵਿਭਾਗ ਵੀ ਵੇਖਦਾ ਰਹਿੰਦਾ ਹੈ ਤੇ ਬਾਕੀ ਦਾ ਹਿੱਸਾ ਫਿਰ ਬਾਅਦ ਵਿੱਚ ਸਾਫ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਵਾੜ ਹੀ ਖੇਤ ਨੂੰ ਉਜਾੜਨ ਦਾ ਕਮ ਕਰਨ ਲੱਗ ਜਾਵੇ ਤਾਂ ਫਿਰ ਜੰਗਲ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ। ਧੀਮਾਨ ਨੇ ਕਿਹਾ ਕਿ ਵਣ ਵਿਭਾਗ ਉਤੇ ਹਰ ਸਾਲ ਕਰੋੜਾਂ ਰੁਪੱਇਆ ਖਰਚ ਹੋ ਰਿਹਾ ਹੈ। ਪਰ ਵਿਭਾਗ ਦੀ ਡਿਊਟੀ ਸਿਰਫ ਜੰਗਲ ਪੈਦਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਦਰੱਖਤਾਂ ਦੀ ਮਹੱਤਤਾ ਨਾਲ ਜੋੜਨਾ ਹੈ। ਪਰ ਵਣ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਦੀਆਂ ਗਲਤੀਆਂ ਅਤੇ ਜੰਗਲ ਮਾਫੀਏ ਨਾਲ ਘਿਓ ਖਿਚੜੀ ਹੋਣ ਕਾਰਨ ਜੰਗਲਾਂ ਦਾ ਲਗਭਗ ਸਾਰਾ ਰਕਬਾ ਖੋਖਲਾ ਕਰਵਾ ਕੇ ਆਪਣੀਆਂ ਜੇਬਾਂ ਨੂੰ ਮੋਟਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਕਿੰਨਾ ਮੰਦਭਾਗਾ ਹੈ ਕਿ ਗੱਲਾਂ ਵਿਕਾਸ ਦੀਆਂ ਤੇ ਨਤੀਜੇ ਵਿਨਾਸ਼ਕਾਰੀ। ਜੰਗਲਾਂ ਦੀ ਕਟਾਈ ਜੰਗਲੀ ਜਾਨਵਰਾਂ ਦੇ ਜੀਵਨ ਲਈ ਵੀ ਘਾਤਕ ਹੈ। ਧੀਮਾਨ ਨੇ ਦਸਿਆ ਕਿ ਹਾਲੇ 19 ਮਾਰਚ 2024 ਨੂੰ 22,23 ਦੇ ਕਰੀਬ ਖੈਰ ਦੇ ਦਰੱਖਤਾਂ ਦੀ ਨਜਾਇਜ ਕਟਾਈ ਦਾ ਪ੍ਰੈਸ ਦੀ ਅਸਲ ਭੂਮਿਕਾ ਨਾਲ ਖੁਲਾਸਾ ਕੀਤਾ ਸੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰਾ ਕੁੱਝ ਵਿਭਾਗੀ ਕਾਰਵਾਈ ਪੰਜਾਬ ਸਰਕਾਰ ਦੀ ਡਰਾਮੇਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਧੀਮਾਨ ਨੇ ਕਿਹਾ ਕਿ ਜਿੰਨਾ ਚਿਰ ਧਰਤੀ ਉਤੇ ਜੰਗਲ ਹੈ, ਓਨਾ ਚਿਰ ਹੀ ਮਨੁੱਖੀ ਜੀਵਨ ਇਲਾਕੇ ਦੇ ਜੰਗਲ ਦੀ ਪੰਜਾਬ ਦੇ ਸੰਤੁਲਿਤ ਵਾਤਾਵਰਣ ਲਈ ਅਹਿਮ ਭੂਮਿਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੀਆਂ ਰਾਜਨੀਤਿਕ ਪਾਰਟੀਆਂ ਵੀ ਚੁੱਪੀ ਸਾਧ ਕੇ ਬੈਠੀਆਂ ਹਨ ਤੇ ਜੋ ਜੰਗਲਾਂ ਦਾ ਹੀ ਨੁਕਸਾਨ ਕਰਵਾ ਰਹੀਆਂ ਹਨ। ਧੀਮਾਨ ਨੇ ਮਾਨਯੋਗ ਗਵਰਨਰ ਪੰਜਾਬ ਤੋਂ ਮੰਗ ਕੀਤੀ ਕਿ ਜੰਗਲਾਂ ਦੇ ਕਟਾਈ ਨੂੰ ਰੁਕਵਾਉਣ ਦੇ ਲਈ ਹੁਸ਼ਿਆਰਪੁਰ ਦੇ ਵਣ ਵਿਭਾਗ ਦੇ ਡਵੀਜ਼ਨ ਫਾਰੈਸਟ ਅਫ਼ਸਰ ਸਮੇਤ ਸਭ ਦੀ ਬਦਲੀ ਕਰਕੇ ਜੰਗਲਾਂ ਨੂੰ ਕੱਟਣ ਵਾਲੇ ਮਾਫੀਏ ਨੂੰ ਖਤਮ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜੰਗਲਾਂ ਦੀ ਰੱਖਿਆ ਲਈ ਅੱਗੇ ਆਉਣ।
