ਭੀਮ ਆਰਮੀ ਦੇ ਅਹੁਦੇਦਾਰਾਂ ਦਾ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਆਉਣ ਤੇ ਕੀਤਾ ਭਰਵਾਂ ਸਵਾਗਤ

ਮਾਹਿਲਪੁਰ, ( 2 ਅਪ੍ਰੈਲ ) - ਭੀਮ ਆਰਮੀ ਜ਼ਿਲਾ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰਘ ਅਤੇ ਉਨਾਂ ਦੇ ਸਾਥੀ ਹੈਪੀ ਸਗਰਾਵਾਲੀ ਜਿਲਾ ਜਨਰਲ ਸਕੱਤਰ, ਦੀਪ ਜੱਫਲ ਵਾਇਸ ਪ੍ਰਧਾਨ ਆਦਮਪੁਰ ਅਤੇ ਕਰਨਵੀਰ ਸਿੰਘ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਹੁੰਚੇ।

ਮਾਹਿਲਪੁਰ,  ( 2 ਅਪ੍ਰੈਲ ) - ਭੀਮ ਆਰਮੀ ਜ਼ਿਲਾ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰਘ ਅਤੇ ਉਨਾਂ ਦੇ ਸਾਥੀ ਹੈਪੀ ਸਗਰਾਵਾਲੀ ਜਿਲਾ ਜਨਰਲ ਸਕੱਤਰ, ਦੀਪ ਜੱਫਲ ਵਾਇਸ ਪ੍ਰਧਾਨ ਆਦਮਪੁਰ ਅਤੇ ਕਰਨਵੀਰ ਸਿੰਘ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਹੁੰਚੇ। ਇਸ ਮੌਕੇ ਉਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਸਿਰੋਪਾਓ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਲਿਖੀ ਕਿਤਾਬ 'ਬੁੱਧਾ ਐਂਡ ਹਿਜ਼ ਧੰਮਾ' ਅਤੇ ਹੋਰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਜ਼ਿਲ੍ਹਾ ਇੰਚਾਰਜ ਪਰਮਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਦਾ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ  ਹੋ ਕੇ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਸਮਾਜ ਦਾ ਹੋਰ ਵੀ ਸੁਧਾਰ ਹੋ ਸਕੇ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।