ਵੈਟਨਰੀ ਯੂਨੀਵਰਸਿਟੀ ਨੇ ਵੋਟਿੰਗ ਜਾਗਰੂਕਤਾ ਲਈ ਐਨਐਸਐਸ ਵਲੰਟੀਅਰਾਂ ਦੀ ਰੈਲੀ ਦਾ ਕੀਤਾ ਆਯੋਜਨ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਲੁਧਿਆਣਾ 31 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 100 ਤੋਂ ਵੱਧ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਨੇ ਨੈਤਿਕ ਵੋਟਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਗਲਤ ਜਾਣਕਾਰੀ ਨੂੰ ਰੋਕਣ ਲਈ ਕੈਂਪਸ ਰੈਲੀ ਵਿੱਚ ਹਿੱਸਾ ਲਿਆ। ਇਹ ਆਯੋਜਨ ਭਾਰਤੀ ਚੋਣ ਕਮਿਸ਼ਨ ਦੀ ਪਹਿਲਕਦਮੀ `ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ` ਮੁਹਿੰਮ ਤਹਿਤ ਕੀਤਾ ਗਿਆ। ਯੂਨੀਵਰਸਿਟੀ ਦੇ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਵਲੰਟੀਅਰਾਂ ਨੇ ਜਾਗਰੂਕਤਾ ਸੰਦੇਸ਼ਾਂ ਅਤੇ ਵੋਟਰਾਂ ਦੀ ਭਾਗੀਦਾਰੀ ਦੀ ਵਕਾਲਤ ਵਾਲੇ ਬੈਨਰ ਲੈ ਕੇ ਰੈਲੀ ਕੀਤੀ। ਇਹ ਰੈਲੀ ਫਿਰੋਜ਼ਪੁਰ ਰੋਡ ਤੋਂ ਸ਼਼ੁਰੂ ਹੋ ਕੇ ਕੈਂਪਸ ਵਿੱਚ ਸਾਇੰਟਿਸਟ ਹੋਮ ਦੇ ਕੋਲ ਸਮਾਪਤ ਹੋਈ।
ਲੁਧਿਆਣਾ 31 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 100 ਤੋਂ ਵੱਧ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਨੇ ਨੈਤਿਕ ਵੋਟਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਗਲਤ ਜਾਣਕਾਰੀ ਨੂੰ ਰੋਕਣ ਲਈ ਕੈਂਪਸ ਰੈਲੀ ਵਿੱਚ ਹਿੱਸਾ ਲਿਆ। ਇਹ ਆਯੋਜਨ ਭਾਰਤੀ ਚੋਣ ਕਮਿਸ਼ਨ ਦੀ ਪਹਿਲਕਦਮੀ `ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ` ਮੁਹਿੰਮ ਤਹਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਵਲੰਟੀਅਰਾਂ ਨੇ ਜਾਗਰੂਕਤਾ ਸੰਦੇਸ਼ਾਂ ਅਤੇ ਵੋਟਰਾਂ ਦੀ ਭਾਗੀਦਾਰੀ ਦੀ ਵਕਾਲਤ ਵਾਲੇ ਬੈਨਰ ਲੈ ਕੇ ਰੈਲੀ ਕੀਤੀ। ਇਹ ਰੈਲੀ ਫਿਰੋਜ਼ਪੁਰ ਰੋਡ ਤੋਂ ਸ਼਼ੁਰੂ ਹੋ ਕੇ ਕੈਂਪਸ ਵਿੱਚ ਸਾਇੰਟਿਸਟ ਹੋਮ ਦੇ ਕੋਲ ਸਮਾਪਤ ਹੋਈ।
ਡਾ ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਹਿਲੀ ਵਾਰ ਵੋਟਰ ਹੋਣਗੇ, ਨੂੰ ਜੋਰ ਦੇ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਜ਼ਰੂਰੀ ਹਨ ਅਤੇ ਇਹ ਨਾ ਸਿਰਫ਼ ਜਾਗਰੂਕਤਾ ਵਧਾਉਣ ਲਈ ਬਲਕਿ ਲੋਕਾਂ ਨੂੰ ਸਹੀ ਸਰਕਾਰ ਚੁਣਨ ਲਈ ਤਿਆਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਦੇ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਨਰਿੰਦਰ ਕੁਮਾਰ ਨੇ ਦੱਸਿਆ ਕਿ ਰੈਲੀ ਵਿੱਚ ਚਾਰ ਕਾਲਜਾਂ ਦੇ ਐਨਐਸਐਸ ਵਲੰਟੀਅਰਾਂ ਨੇ ਭਾਗ ਲਿਆ।
ਕਾਲਜ ਆਫ ਫਿਸ਼ਰੀਜ਼ ਦੇ ਐਨਐਸਐਸ ਪ੍ਰੋਗਰਾਮ ਅਫਸਰ ਡਾ. ਐਸ.ਐਸ.ਹਸਨ ਨੇ ਵਲੰਟੀਅਰਾਂ ਨੂੰ ਨੌਜਵਾਨਾਂ ਵਿੱਚ 100 ਫੀਸਦੀ ਵੋਟਿੰਗ ਹਾਸਲ ਕਰਨ ਦਾ ਟੀਚਾ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਵਿਸ਼ਾਲ ਸ਼ਰਮਾ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਾਹਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਪੋਲਿੰਗ ਸਟੇਸ਼ਨਾਂ ਤੱਕ ਪੈਦਲ ਜਾਣ ਕਿਉਂਕਿ ਪੋਲਿੰਗ ਬੂਥ ਜ਼ਿ਼ਆਦਾ ਦੂਰ ਨਹੀਂ ਹਨ।
29-05-25 ਸਵੇਰ 03:40:45
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR