ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਚਰਨਛੋਹ ਗੰਗਾ ਨੂੰ ਜੋੜਨ ਵਾਲੀ ਕੱਚੀ ਸੜਕ ਦੀ ਕਾਰਸੇਵਾ ਸ਼ੁਰੂ ਹੋ ਗਈ।

ਸ੍ਰੀ ਖੁਰਾਲਗੜ੍ਹ ਸਾਹਿਬ/ਗੜ੍ਹਸ਼ੰਕਰ 27 ਮਾਰਚ - ਪਿਛਲੇ ਸਮੇਂ ਤੋਂ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਤੋਂ ਸ੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਨੂੰ ਜਾਣ ਵਾਲੀ ਸੜਕ ਵੇਸ਼ਕ ਵਧੀਆ ਅਤੇ ਚੋੜਾ ਕਰਕੇ ਬਣਾਈ ਗਈ ਹੈ ਪਰ ਚੜ੍ਹਾਈ ਅਤੇ ਉਤਰਾਈ ਕਾਰਨ ਇਸ ’ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਵੱਡੀ ਗਿਣਤੀ ਚ ਸੰਗਤਾਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਹੈ।

ਸ੍ਰੀ ਖੁਰਾਲਗੜ੍ਹ ਸਾਹਿਬ/ਗੜ੍ਹਸ਼ੰਕਰ 27 ਮਾਰਚ - ਪਿਛਲੇ ਸਮੇਂ ਤੋਂ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਤੋਂ ਸ੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਨੂੰ ਜਾਣ ਵਾਲੀ ਸੜਕ ਵੇਸ਼ਕ ਵਧੀਆ ਅਤੇ ਚੋੜਾ ਕਰਕੇ ਬਣਾਈ ਗਈ ਹੈ ਪਰ ਚੜ੍ਹਾਈ ਅਤੇ ਉਤਰਾਈ ਕਾਰਨ ਇਸ ’ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਵੱਡੀ ਗਿਣਤੀ ਚ ਸੰਗਤਾਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਹੈ। ਸੰਗਤਾਂ ਦੀ ਜਾਨ-ਮਾਲ ਦੀ ਰਾਖੀ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਕਮੇਟੀ ਨੇ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਵਾਇਆ ਬਸੀ ਬਸਤੀ ਤੋਂ ਪੁਰਾਣੀ ਕੱਚੀ ਸੜਕ ਨੂੰ ਚਾਲੂ ਕਰਵਾਉਣ ਦਾ ਫੈਸਲਾ ਕੀਤਾ ਅਤੇ ਅੱਜ ਅਰਦਾਸ ਕਰਨ ਉਪਰੰਤ ਇਸ ਸੜਕ ਦੀ ਕਾਰਸੇਵਾ ਭਾਈ ਕੇਵਲ ਸਿੰਘ ਦੀ ਅਗਵਾਈ ਚ ਅਤੇ ਸਰਪੰਚ ਵਿਨੋਦ ਕੁਮਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਇਸ ਸਮੇਂ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਨੇ ਦੱਸਿਆ ਕਿ ਇਹ ਪੁਰਾਣੀ ਕੱਚੀ ਸੜਕ ਬਸੀ ਬਸਤੀ ਤੋਂ ਜੰਗਲ ਵਿੱਚੋਂ ਹੋ ਕੇ ਸ਼੍ਰੀ ਚਰਨਛੋਹ ਗੰਗਾ ਨੂੰ ਜਾਂਦੀ ਹੈ, ਜਿਸ ਦੀ ਲੰਬਾਈ 3 ਕਿਲੋਮੀਟਰ ਹੈ ਅਤੇ ਇਹ ਸੜਕ ਇੱਕ ਦਮ ਸਿੱਧੀ ਹੈ। ਉਹਨਾਂ ਨੇ ਦੱਸਿਆ ਕਿ ਵਿਸਾਖੀ ਤੱਕ ਇਸ ਸੜਕ ਦੀ ਮਸ਼ੀਨਾਂ ਨਾਲ ਮੁਰੰਮਤ ਕਰਕੇ ਸੰਗਤਾਂ ਲਈ ਖੋਲ੍ਹ ਦਿੱਤੀ ਜਾਵੇਗੀ। ਭਾਈ ਕੇਵਲ ਸਿੰਘ ਨੇ ਸਮੂਹ ਸੰਗਤਾਂ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਉਣ ਲਈ ਬੰਦ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਅਤੇ ਵਾਹਨ ਚਾਲਕ ਉਹਨਾਂ ਨੂੰ ਹੀ ਲੈਕੇ ਆਉ ਜਿਹਨਾਂ ਨੂੰ ਤਜਰਬਾ ਹੋਵੇ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਰਸਤੇ ਦੀ ਚੱਲ ਰਹੀ ਕਾਰ ਸੇਵਾ ਵਿੱਚ ਜ਼ਰੂਰ ਸ਼ਿਰਕਤ ਕਰਨ। ਇਸ ਸਮੇਂ ਹੈੱਡ ਗ੍ਰੰਥੀ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਸਰਪੰਚ ਵਿਨੋਦ ਕੁਮਾਰ, ਸਤਪਾਲ ਸਿੰਘ, ਚੇਅਰਮੈਨ ਡਾ: ਕੁਲਵਰਨ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਜਸਵਿੰਦਰ ਵਿੱਕੀ, ਨਾਨਕ ਸਿੰਘ, ਰਾਮ ਲਾਲ, ਅਰੁਣ ਕੁਮਾਰ, ਕੈਪਟਨ ਸੰਤੋਖ ਸਿੰਘ ਅਤੇ ਵੱਡੀ ਗਿਣਤੀ 'ਚ ਸ. ਸੰਗਤਾਂ ਹਾਜ਼ਰ ਸਨ।