135 ਟਰੈਕਟਰ ਟਰੈਲੀਆਂ ਨੂੰ ਰਿਫਲੈਕਟਰ ਲਗਾਏ

ਮਾਹਿਲਪੁਰ, (24 ਮਾਰਚ) - ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀਵਨ ਜਾਗ੍ਰਿਤੀ ਮੰਚ (ਰਜਿ.) ਗੜਸੰਕਰ ਦੇ ਵਲੰਟੀਅਰਾਂ ਵਲੋਂ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ (ਡਾ.) ਦੀ ਅਗਵਾਈ ਵਿੱਚ ਸੂਗਰ ਮਿੱਲ ਨਵਾਂ ਸ਼ਹਿਰ ਵਿਖੇ ਲੱਗਭਗ 135 ਟਰੈਕਟਰ ਟਰਾਲੀਆਂ ਨੂੰ ਰਿਫਲੈਕਟਰ ਲਗਾਏ ਗਏ|

ਮਾਹਿਲਪੁਰ,  (24 ਮਾਰਚ) - ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀਵਨ ਜਾਗ੍ਰਿਤੀ ਮੰਚ (ਰਜਿ.) ਗੜਸੰਕਰ ਦੇ ਵਲੰਟੀਅਰਾਂ ਵਲੋਂ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ (ਡਾ.) ਦੀ ਅਗਵਾਈ ਵਿੱਚ ਸੂਗਰ ਮਿੱਲ ਨਵਾਂ ਸ਼ਹਿਰ ਵਿਖੇ ਲੱਗਭਗ 135 ਟਰੈਕਟਰ ਟਰਾਲੀਆਂ ਨੂੰ ਰਿਫਲੈਕਟਰ ਲਗਾਏ ਗਏ| ਤਾਂ ਜੋ ਧੁੰਦ ਅਤੇ ਹਨੇਰੇ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਮਨੁੱਖੀ ਜ਼ਿੰਦਗੀਆਂ ਨੂੰ  ਬਚਾਇਆ ਜਾ ਸਕੇ। ਟੀਮ ਵਿੱਚ ਪ੍ਰਿੰਸੀਪਲ ਸੁਰਿੰਦਰ ਪਾਲ, ਚੀਫ ਮੈਨੇਜਰ ਸ੍ਰੀ ਹਰਦੇਵ ਰਾਏ, ਮੈਨੇਜਰ ਵਿਜੇ ਕੁਮਾਰ ਰਾਏ, ਮੈਨੇਜਰ ਬਲਵੰਤ ਸਿੰਘ, ਰਿਟਾਇਰਡ ਤਹਿਸੀਲਦਾਰ ਹਰੀ ਲਾਲ ਨਫ਼ਰੀ, ਮਾਸਟਰ ਹੰਸ ਰਾਜ, ਵਿਕਾਸ ਚੰਦੇਲ, ਗੁਨਪ੍ਰੀਤ ਗੈਰੀ, ਪ੍ਰੇਮ ਚੰਦ ਪਨਾਮ ਅਤੇ ਪਿੰਡ ਡਘਾਮ ਤੋਂ ਸਤਨਾਮ ਸਿੰਘ,ਜਰਨੈਲ ਸਿੰਘ, ਮਨਜੋਤ ਰਾਏ, ਸੌਰਵ ਰਾਏ ਸਾਮਲ ਸਨ। ਵਰਨਣ ਯੋਗ ਹੈ ਕਿ ਮੰਚ ਵੱਲੋਂ ਲਗਾਤਾਰ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਅਤੇ ਬਚਾਅ ਕਾਰਜਾਂ ਸਬੰਧੀ ਜਾਗਰੂਕ ਕਰਨ ਦਾ ਕਾਰਜ ਕੀਤਾ ਜਾਂਦਾ ਹੈ।