ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
ਨਵਾਂਸ਼ਹਿਰ - ਗੜ੍ਹਸ਼ੰਕਰ ਦੇ ਯੋਕੋਹਾਮਾ ਹੋਟਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਸਵੈਇਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੁੱਲ 160 ਖ਼ੂਨਦਾਨ ਹੋਇਆ। ਇਸ ਕੈਂਪ ਦਾ ਉਦਘਾਟਨ ਜੈ ਕਿਸ਼ਨ ਸਿੰਘ ਰੌੜੀ ਵਧੀਕ ਡਿਪਟੀ ਸਪੀਕਰ ਪੰਜਾਬ ਸਰਕਾਰ ਵਲੋਂ ਫੀਤਾ ਕੱਟਕੇ ਕੀਤਾ।
ਨਵਾਂਸ਼ਹਿਰ - ਗੜ੍ਹਸ਼ੰਕਰ ਦੇ ਯੋਕੋਹਾਮਾ ਹੋਟਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਸਵੈਇਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੁੱਲ 160 ਖ਼ੂਨਦਾਨ ਹੋਇਆ। ਇਸ ਕੈਂਪ ਦਾ ਉਦਘਾਟਨ ਜੈ ਕਿਸ਼ਨ ਸਿੰਘ ਰੌੜੀ ਵਧੀਕ ਡਿਪਟੀ ਸਪੀਕਰ ਪੰਜਾਬ ਸਰਕਾਰ ਵਲੋਂ ਫੀਤਾ ਕੱਟਕੇ ਕੀਤਾ। ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੀਤਾ ਅਤੇ ਸ਼ਹੀਦਾਂ ਦੀ ਯਾਦ ਵਿੱਚ ਲਾਲ ਸਲਾਮ ਦੇ ਨਾਹਰਿਆਂ ਨਾਲ ਹਾਲ ਗੂੰਜ ਉੱਠਿਆ। ਬਲੱਡ ਸੈਂਟਰ ਨਵਾਂਸ਼ਹਿਰ ਦੀ ਟੀਮ ਦੇ ਡਾਕਟਰ ਅਜੇ ਬੱਗਾ ਦੀ ਅਗਵਾਈ ਵਿੱਚ ਲਗਾਏ ਇਸ ਖੂਨਦਾਨ ਕੈਂਪ ਵਿੱਚ ਸੰਸਥਾ ਵਲੋਂ ਸਾਰੇ ਖੂਨਦਾਨੀਆਂ ਨੂੰ ਵਿਸ਼ੇਸ਼ ਤੋਹਫ਼ੇ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਜੈ ਕਿਸ਼ਨ ਸਿੰਘ ਰੌੜੀ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ। ਖ਼ੂਨਦਾਨ ਕਰਨ ਵਾਲਾ ਮਹਾਨ ਫ਼ਰਿਸ਼ਤਾ ਹੈ,ਜਿਸ ਨੇ ਖ਼ੂਨਦਾਨ ਕਰਕੇ ਕਿਸੇ ਦੂਸਰੇ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਦੀ ਰੱਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ, ਜਸਪਾਲ ਸਿੰਘ ਗਿੱਦਾ ਜਨਰਲ ਸਕੱਤਰ ਬਲੱਡ ਸੈਂਟਰ ਨਵਾਂਸ਼ਹਿਰ, ਭੁਪਿੰਦਰ ਰਾਣਾ ਮੁੱਖ ਮੋਟੀਵੇਟਰ, ਜੱਸ ਭੱਠਲ, ਦਰਸ਼ਨ ਸਿੰਘ ਮੱਟੂ, ਲਾਡੀ ਅੰਮ੍ਰਿਤਸਰੀ,ਰਾਜੀਵ ਭਾਰਦਵਾਜ, ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ, ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ, ਰੋਟਰੀ ਕਲੱਬ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਸਤੀਸ਼ ਐਨ ਜੀ ਓ, ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ, ਡ੍ਰੀਮ ਵਰਗ ਐਨ ਜੀ ਓ , ਨਵਾਂਸ਼ਹਿਰ ਬਲੱਡ ਸੇਵਾ ਸੰਸਥਾ, ਆਵਾਜ਼ ਸੰਸਥਾ, ਗੋਲਡੀ ਸਿੰਘ ਬੀੜਾਂ, ਸ਼ਹੀਦ ਸੁੱਖਾ ਮਹਿਰ ਚੈਰੀਟੇਬਲ ਕਲੱਬ, ਡਾਕਟਰ ਬੀ ਆਰ ਅੰਬੇਡਕਰ ਚੈਰੀਟੇਬਲ ਟਰੱਸਟ,ਰਾਜੂ ਰਾਣਾ, ਦਿਨੇਸ਼ ਰਾਣਾ, ਸ਼ੰਮੀ ਭੱਲਾ, ਸੰਦੀਪ ਬੋੜਾ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
