
ਵੈਟਨਰੀ ਯੂਨੀਵਰਸਿਟੀ ਨੇ ‘ਵਨ ਹੈਲਥ’ ਦੇ ਰਾਸ਼ਟਰੀ ਸੈਮੀਨਾਰ ਵਿਚ ਜਿੱਤਿਆ ਇਨਾਮ
ਲੁਧਿਆਣਾ 21 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੀ ਖੋਜਾਰਥੀ ਡਾ. ਕ੍ਰਿਤੀ ਸਿੰਘ ਨੇ ‘ਟਿਕਾਊ ਭਵਿੱਖ ਲਈ ਇਕ ਸਿਹਤ: ਮੁੱਦੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਹੋਏ ਰਾਸ਼ਟਰੀ ਸੈਮੀਨਾਰ ਵਿਚ ਸਰਵਉੱਤਮ ਪੋਸਟਰ ਪੇਸ਼ਕਾਰੀ ਦਾ ਇਨਾਮ ਜਿੱਤਿਆ।
ਲੁਧਿਆਣਾ 21 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੀ ਖੋਜਾਰਥੀ ਡਾ. ਕ੍ਰਿਤੀ ਸਿੰਘ ਨੇ ‘ਟਿਕਾਊ ਭਵਿੱਖ ਲਈ ਇਕ ਸਿਹਤ: ਮੁੱਦੇ ਅਤੇ ਚੁਣੌਤੀਆਂ’ ਵਿਸ਼ੇ ’ਤੇ ਹੋਏ ਰਾਸ਼ਟਰੀ ਸੈਮੀਨਾਰ ਵਿਚ ਸਰਵਉੱਤਮ ਪੋਸਟਰ ਪੇਸ਼ਕਾਰੀ ਦਾ ਇਨਾਮ ਜਿੱਤਿਆ। ਇਹ ਸੈਮੀਨਾਰ ਗੌਰਮਿੰਟ ਕਾਲਜ ਲੜਕੀਆਂ (ਲੁਧਿਆਣਾ) ਵਿਖੇ ਕਾਲਜ ਡਿਵੈਲਪਮੈਂਟ ਕਾਊਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੇ ਭਾਰਤ ਸਰਕਾਰ ਦੇ ਸਾਇੰਸ
ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਡਾ. ਕ੍ਰਿਤੀ ਦੀ ਖੋਜ ਪੇਸ਼ਕਾਰੀ ਦਾ ਵਿਸ਼ਾ ਸੀ ‘ਸੂਖਮਜੀਵ ਪ੍ਰਤੀਰੋਧਕਤਾ ਅਤੇ ਇਕ ਸਿਹਤ ਨੀਤੀਆਂ ਸੰਬੰਧੀ ਸਾਂਝੇ ਯਤਨ’। ਇਸ ਖੋਜ ਕਾਰਜ ਵਿਚ ਡਾ. ਪ੍ਰਤੀਕ ਜਿੰਦਲ, ਸਿਮਰਨਪ੍ਰੀਤ ਕੌਰ ਅਤੇ ਜਸਬੀਰ ਸਿੰਘ ਬੇਦੀ ਨੇ ਵੀ ਲੇਖਣ ਕਾਰਜ ਨਿਭਾਇਆ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਅਤੇ ਸਿਮਰਨਪ੍ਰੀਤ ਕੌਰ ਨੂੰ ਬਤੌਰ ਮਾਹਿਰ ਬੁਲਾਰੇ, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਅਤੇ ਵਿਚਾਰ ਵਟਾਂਦਰੇ ਲਈ ਵੀ ਬੁਲਾਇਆ ਗਿਆ। ਦੋਨੋਂ ਮਾਹਿਰਾਂ ਨੇ ਇਸ ਖੇਤਰ ਵਿਚ ਇਕ ਸਿਹਤ ਸੰਕਲਪ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਭਾਰਤ ਵਿਚ ਇਕ ਸਿਹਤ ਨੀਤੀਆਂ ਅਤੇ ਇਸ ਨਾਲ ਜੁੜੇ ਮੁੱਦਿਆਂ ਜਿਵੇਂ ਸੂਖਮਜੀਵ ਪ੍ਰਤੀਰੋਧਕਤਾ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਸਮੀ ਤਬਦੀਲੀਆਂ ਬਾਰੇ ਵੀ ਚਾਨਣਾ ਪਾਇਆ।
