
ਗ਼ਦਰ ਹੈਰੀਟੇਜ਼ ਫਾਊਂਡੇਸ਼ਨ ਕੈਲੀਫੋਰਨੀਆ ਦਾ ਸਨਮਾਨ ਦੇਸ਼ ਭਗਤ ਹਾਲ 'ਚ 'ਗ਼ਦਰ ਦੀ ਪੈੜ' ਲੋਕ ਅਰਪਣ
ਜਲੰਧਰ - ਗ਼ਦਰ ਹੈਰੀਟੇਜ਼ ਫਾਊਂਡੇਸ਼ਨ ਕੈਲੀਫੋਰਨੀਆਂ ਦਾ ਵਫ਼ਦ ਅੱਜ ਦੇਸ਼ ਭਗਤ ਯਾਦਗਾਰ ਹਾਲ ਆਉਣ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ। ਗ਼ਦਰ ਹੈਰੀਟੇਜ਼ ਫਾਊਂਡੇਸ਼ਨ ਕੈਲੀਫੋਰਨੀਆਂ ਵੱਲੋਂ ਹਰ ਵਰ੍ਹੇ ਮਹਾਨ ਗ਼ਦਰ ਲਹਿਰ ਨੂੰ ਸਿਜਦਾ ਕਰਦਿਆਂ ਇਸ ਲਹਿਰ ਦੇ ਅਣਫ਼ੋਲੇ ਵਰਕੇ ਸੰਭਾਲਦਿਆਂ 'ਗ਼ਦਰ ਦੀ ਪੈੜ' ਨਾਮੀਂ ਜਾਰੀ ਕੀਤੀ ਜਾਂਦੀ ਪੱਤ੍ਰਿਕਾ ਅੱਜ ਦੇਸ਼ ਭਗਤ ਯਾਦਗਾਰ ਹਾਲ 'ਚ ਜਾਰੀ ਕੀਤੀ ਗਈ।
ਜਲੰਧਰ - ਗ਼ਦਰ ਹੈਰੀਟੇਜ਼ ਫਾਊਂਡੇਸ਼ਨ ਕੈਲੀਫੋਰਨੀਆਂ ਦਾ ਵਫ਼ਦ ਅੱਜ ਦੇਸ਼ ਭਗਤ ਯਾਦਗਾਰ ਹਾਲ ਆਉਣ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ। ਗ਼ਦਰ ਹੈਰੀਟੇਜ਼ ਫਾਊਂਡੇਸ਼ਨ ਕੈਲੀਫੋਰਨੀਆਂ ਵੱਲੋਂ ਹਰ ਵਰ੍ਹੇ ਮਹਾਨ ਗ਼ਦਰ ਲਹਿਰ ਨੂੰ ਸਿਜਦਾ ਕਰਦਿਆਂ ਇਸ ਲਹਿਰ ਦੇ ਅਣਫ਼ੋਲੇ ਵਰਕੇ ਸੰਭਾਲਦਿਆਂ 'ਗ਼ਦਰ ਦੀ ਪੈੜ' ਨਾਮੀਂ ਜਾਰੀ ਕੀਤੀ ਜਾਂਦੀ ਪੱਤ੍ਰਿਕਾ ਅੱਜ ਦੇਸ਼ ਭਗਤ ਯਾਦਗਾਰ ਹਾਲ 'ਚ ਜਾਰੀ ਕੀਤੀ ਗਈ। ਇਸ ਵਫ਼ਦ ਵਿੱਚ ਕੈਲੀਫੋਰਨੀਆਂ ਤੋਂ ਮੱਖਣ ਬਾਸੀ, ਤਰਲੋਕ ਸਿੰਘ ਜੌਹਲ, ਅਮਰੀਕ ਸਿੰਘ ਖਿਡਾਲੀਆ, ਟੋਰੰਟੋ ਤੋਂ ਗੁਰਜੀਤ ਸਿੰਘ ਜੌਹਲ ਅਤੇ ਹਰਿਆਣਾ ਤੋਂ ਧਨਪਤ ਸਿੰਘ ਧਾਰਸੂਲ ਸ਼ਾਮਲ ਸਨ। ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਹਰਮੇਸ਼ ਮਾਲੜੀ ਨੇ ਵਫ਼ਦ ਨੂੰ ਜੀ ਆਇਆਂ ਕਿਹਾ ਅਤੇ ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਪਰਸਪਰ ਸਹਿਯੋਗ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਲਿਆ।
