
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪਿੰਡ ਫਲਪੋਤਾ ਵਿਖੇ ਮਨਾਇਆ ਗਿਆ
ਗੁਰਾਇਆਂ - ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਸਪਾ ਵਲੋਂ ਹਲਕਾ ਪੱਧਰੀ ਪਿੰਡ ਫਲਪੋਤਾ ਵਿਖੇ ਮਨਾਇਆ ਗਿਆ। ਸਾਹਿਬ ਕਾਂਸ਼ੀ ਰਾਮ ਜੀ ਦੀ ਫੋਟੋ ਤੇ ਆਗੂਆਂ ਫੁੱਲਾਂ ਨੇ ਦੇ ਹਾਰ ਪਾਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਸਪਾ ਪੰਜਾਬ ਦੇ ਜਰਨਲ ਸਕੱਤਰ ਲਾਲ ਚੰਦ ਔਜਲਾ ਪਹੁੰਚੇ। ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਦਲਿਤਾਂ ਦੇ ਉਥਾਨ ਲਈ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਬਸਪਾ ਨੂੰ ਦੇਸ਼ ਵਿੱਚ ਤੀਜੇ ਨੰਬਰ ਦੀ ਪਾਰਟੀ ਬਣਾਇਆ ।
ਗੁਰਾਇਆਂ - ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਸਪਾ ਵਲੋਂ ਹਲਕਾ ਪੱਧਰੀ ਪਿੰਡ ਫਲਪੋਤਾ ਵਿਖੇ ਮਨਾਇਆ ਗਿਆ। ਸਾਹਿਬ ਕਾਂਸ਼ੀ ਰਾਮ ਜੀ ਦੀ ਫੋਟੋ ਤੇ ਆਗੂਆਂ ਫੁੱਲਾਂ ਨੇ ਦੇ ਹਾਰ ਪਾਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਸਪਾ ਪੰਜਾਬ ਦੇ ਜਰਨਲ ਸਕੱਤਰ ਲਾਲ ਚੰਦ ਔਜਲਾ ਪਹੁੰਚੇ। ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਦਲਿਤਾਂ ਦੇ ਉਥਾਨ ਲਈ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਬਸਪਾ ਨੂੰ ਦੇਸ਼ ਵਿੱਚ ਤੀਜੇ ਨੰਬਰ ਦੀ ਪਾਰਟੀ ਬਣਾਇਆ । ਬਹੁਜਨ ਸਮਾਜ ਲਈ ਉਹਨਾਂ ਵਲੋਂ ਕੀਤੇ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਸਪਾ ਨੂੰ ਜਿਤਾ ਕੇ ਨਵਾਂ ਇਤਿਹਾਸ ਸਿਰਜਣਾ ਚਾਹੀਦਾ ਹੈ। ਇਸ ਮੌਕੇ ਤੀਰਥ ਰਾਜਪੁਰਾ ਜਰਨਲ ਸਕੱਤਰ ਪੰਜਾਬ, ਸੁਖਵਿੰਦਰ ਬਿੱਟੂ, ਗੁਰਨੇਕ ਗੜੀ, ਸੋਹਣ ਲਾਲ ਮੋਮੀ, ਬੁੱਧ ਪ੍ਰਕਾਸ਼, ਡਾ ਲਖਬੀਰ ਚੰਦ, ਖੁਸ਼ੀ ਰਾਮ,ਰਾਮ ਜੀ ਦਾਸ ਵਿਰਦੀ, ਰੱਤੂ ਰੰਧਾਵਾ, ਮੇਸ਼ੀ ਮੁਠੱਡਾ, ਪੰਮੀ ਰੁੜਕਾ, ਮੱਖਣ ਪ੍ਰਤਾਬਪੁਰਾ, ਦਵਿੰਦਰ ਰੱਤੂ, ਡਾ ਗੁਰਦੀਸ਼ ਕੈਲੇ, ਕਮਲ ਮਹਿਮੀ, ਕੁਲਵੰਤ ਤੱਖਰ, ਜਰਨੈਲ ਢੰਡਾ, ਬਲਬੀਰ ਗੁਰੂ, ਸਤਪਾਲ ਭੋਸਲੇ, ਜਸਵਿੰਦਰ ਜੱਸੀ, ਕਮਲ ਮਹਿਮੀ ਮੁਠੱਡਾ, ਕਾਕੂ ਕਲਿਆਣ, ਸੁਖਦੇਵ ਔਜਲਾ, ਨਰੇਸ਼ ਬੋਪਾਰਾਏ, ਜੋਗ ਰਾਜ ਮੰਡੀ, ਰਕੇਸ਼ ਮਨਸੂਰ ਪੁਰ,ਮੱਖਣ ਫਲਪੋਤਾ, ਗੁਰਦੀਪ ਲਸਾੜਾ, ਜੀਵਨ ਫਲਪੋਤਾ, ਸੁਲੱਖਣ ਫਲਪੋਤਾ, ਲਾਲੀ ਫਲਪੋਤਾ, ਸੋਨੀ ਫਲਪੋਤਾ, ਧਰਮ ਪਾਲ ਛੋਕਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੋਜੂਦ ਸਨ।
