
ਸਾਕਸ਼ੀ ਚੌਧਰੀ ਨੇ ਜੱਜ ਬਣ ਕੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਮੱਥਾ ਟੇਕ ਕੇ ਲਿਆ ਆਸ਼ੀਰਵਾਦ
ਸੜੋਆ - ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਸੰਡਰੇਵਾਲ ਦੀ ਸਾਕਸ਼ੀ ਚੌਧਰੀ ਪੁੱਤਰੀ ਪਵਨ ਲਾਲ ਜੋ ਕਿ ਪੀ ਸੀ ਐਸ (ਜੁਡੀਸ਼ਰੀ) ਕਲੀਅਰ ਕਰਕੇ ਜੱਜ ਬਣੀ ਹੈ, ਦਾ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਸਾਕਸ਼ੀ ਚੌਧਰੀ ਦਾ ਇਹ ਸਨਮਾਨ ਬਲਾਚੌਰ ਹਲਕੇ ਦੀ ਵਿਧਾਇਕ ਸੰਤੋਸ਼ ਕਟਾਰੀਆ ਦੁਆਰਾ ਕਰਵਾਇਆ ਗਿਆ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਕਸ਼ੀ ਚੌਧਰੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਸਕੀ ਭਾਣਜੀ ਹੈ।
ਸੜੋਆ - ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਸੰਡਰੇਵਾਲ ਦੀ ਸਾਕਸ਼ੀ ਚੌਧਰੀ ਪੁੱਤਰੀ ਪਵਨ ਲਾਲ ਜੋ ਕਿ ਪੀ ਸੀ ਐਸ (ਜੁਡੀਸ਼ਰੀ) ਕਲੀਅਰ ਕਰਕੇ ਜੱਜ ਬਣੀ ਹੈ, ਦਾ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਸਾਕਸ਼ੀ ਚੌਧਰੀ ਦਾ ਇਹ ਸਨਮਾਨ ਬਲਾਚੌਰ ਹਲਕੇ ਦੀ ਵਿਧਾਇਕ ਸੰਤੋਸ਼ ਕਟਾਰੀਆ ਦੁਆਰਾ ਕਰਵਾਇਆ ਗਿਆ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਕਸ਼ੀ ਚੌਧਰੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਸਕੀ ਭਾਣਜੀ ਹੈ। ਸੰਤੋਸ਼ ਕਟਾਰੀਆ ਨੇ ੲਆਕਸ਼ੀ ਚੌਧਰੀ ਨੂੰ ਵਧਾਈ ਦਿੰਦਿਆ ਦੱਸਿਆ ਕਿ ਸਾਕਸ਼ੀ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਉਹ ਅੱਜ ਇਸ ਮੁਕਾਮ ਤੇ ਪਹੁੰਚੀ ਹੈ। ਉਹਨਾਂ ਸਾਕਸ਼ੀ ਚੌਧਰੀ ਤੇ ਉਸਦੇ ਪਰਿਵਾਰ ਨੂੰ ਵੀ ਵਧਾਈ ਦਿੱਤੀ। ਉਹਨਾਂ ਆਖਿਆ ਕਿ ਸਾਡੀਆਂ ਧੀਆਂ ਵਿਗਿਆਨਿਕ ਯੁੱਗ ਦੇ ਅੰਦਰ ਹਰ ਦਿਨ ਨਵੇਂ ਮੁਕਾਮ ਹਾਸਲ ਕਰ ਰਹੀਆਂ ਹਨ। ਹਰ ਦਿਨ ਹਰ ਖੇਤਰ ਵਿੱਚ ਮਿਸਾਲਯੋਗ ਤਰੱਕੀ ਕਰਕੇ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਐਨ ਆਰ ਆਈ ਸੋਨੂੰ ਰੁੜਕੀ, ਹਰਮੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਂਦਪੁਰ ਰੁੜਕੀ, ਰਾਜ ਕੁਮਾਰ ਮੀਲੂ, ਦੇਵ ਰਾਜ ਮੀਲੂ ਰਿਟਾਇਰਡ ਮੈਨੇਜਰ, ਗੁਰਮੇਲ ਸਿੰਘ, ਰਵਿੰਦਰ ਕੁਮਾਰ ਪੋਜੇਵਾਲ, ਪਵਨ ਕੁਮਾਰ ਰੀਠੂ, ਹਰਮੇਸ਼ ਲਾਲ ਕਟਵਾਰਾ, ਹੁਸਨ ਲਾਲ, ਗੁਰਚੈਨ ਸਿੰਘ, ਰਵੀਇੰਦਰ ਭਾਟੀਆ, ਰਮੇਸ਼ ਕੁਮਾਰ, ਮਾਸਟਰ ਦਿਲਬਾਗ ਰਾਏ ਭੋਲੇਵਾਲ, ਇੰਦਰਜੀਤ, ਚਰਨਜੀਤ, ਗਿਰਧਾਰੀ ਲਾਲ, ਜੈ ਰਾਮ ਸੰਡਰੇਵਾਲ, ਜੱਸੀ ਸਰਪੰਚ ਸੰਡਰੇਵਾਲ, ਬਨਾਰਸੀ ਦਾਸ, ਲੱਕੀ ਕੈਨੇਡਾ, ਗੋਰਾ ਕੈਨੇਡਾ ਆਦਿ ਸਮੇਤ ਰਿਸ਼ਤੇਦਾਰ ਤੇ ਪਿੰਡ ਵਾਸੀ ਵੀ ਹਾਜ਼ਰ ਸਨ।
