
ਗੜਸ਼ੰਕਰ ਦੇ ਚੰਡੀਗੜ੍ਹ ਚੌਂਕ ਵਿੱਚ ਟਿੱਪਰ ਅਤੇ ਟਰੱਕ ਦੀ ਜਬਰਦਸਤ ਟੱਕਰ
ਗੜਸ਼ੰਕਰ, 4 ਅਗਸਤ - ਇੱਥੋਂ ਦੇ ਚੰਡੀਗੜ੍ਹ ਚੌਂਕ ਵਿੱਚ ਅੱਜ ਸਵੇਰੇ ਤੜਕੇ 4 ਵਜੇ ਇੱਕ ਟਰੱਕ ਅਤੇ ਟਿੱਪਰ ਵਿੱਚ ਜਬਰਦਸਤ ਟੱਕਰ ਹੋ ਜਾਣ ਨਾਲ ਟਰੱਕ ਡਰਾਈਵਰ ਬੁਰੀ ਤਰਾਂ ਵਿੱਚ ਫਸ ਗਿਆ। ਮੌਕੇ ਤੇ ਗੜਸ਼ੰਕਰ ਪੁਲਿਸ ਤੋਂ ਅਧਿਕਾਰੀਆਂ ਨੇ ਪਹੁੰਚ ਕੇ ਫਸੇ ਹੋਏ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਤੇ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ। ਟਰੱਕ ਡਰਾਈਵਰ ਸੁਰਿੰਦਰ ਸਿੰਘ ਜੋ ਕਿ ਮੋਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਦੀ ਹਾਲਤ ਖਤਰੇ ਤੋਂ ਬਾਹਰ ਪਰ ਨਾਜ਼ੁਕ ਦੱਸੀ ਜਾ ਰਹੀ ਸੀ।
ਗੜਸ਼ੰਕਰ, 4 ਅਗਸਤ - ਇੱਥੋਂ ਦੇ ਚੰਡੀਗੜ੍ਹ ਚੌਂਕ ਵਿੱਚ ਅੱਜ ਸਵੇਰੇ ਤੜਕੇ 4 ਵਜੇ ਇੱਕ ਟਰੱਕ ਅਤੇ ਟਿੱਪਰ ਵਿੱਚ ਜਬਰਦਸਤ ਟੱਕਰ ਹੋ ਜਾਣ ਨਾਲ ਟਰੱਕ ਡਰਾਈਵਰ ਬੁਰੀ ਤਰਾਂ ਵਿੱਚ ਫਸ ਗਿਆ। ਮੌਕੇ ਤੇ ਗੜਸ਼ੰਕਰ ਪੁਲਿਸ ਤੋਂ ਅਧਿਕਾਰੀਆਂ ਨੇ ਪਹੁੰਚ ਕੇ ਫਸੇ ਹੋਏ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਤੇ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ।
ਟਰੱਕ ਡਰਾਈਵਰ ਸੁਰਿੰਦਰ ਸਿੰਘ ਜੋ ਕਿ ਮੋਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਦੀ ਹਾਲਤ ਖਤਰੇ ਤੋਂ ਬਾਹਰ ਪਰ ਨਾਜ਼ੁਕ ਦੱਸੀ ਜਾ ਰਹੀ ਸੀ।
ਚੰਡੀਗੜ੍ਹ ਸਾਈਡ ਤੋਂ ਭਾਰਤ ਗੈਸ ਤੇ ਸਲੰਡਰ ਲੈ ਕੇ ਇਹ ਟਰੱਕ ਹੁਸ਼ਿਆਰਪੁਰ ਸਾਈਡ ਨੂੰ ਜਾ ਰਿਹਾ ਸੀ ਅਤੇ ਜਿਵੇਂ ਹੀ ਚੰਡੀਗੜ੍ਹ ਚੌਂਕ ਵਿੱਚ ਪਹੁੰਚਿਆ ਤਾਂ ਗੜਸ਼ੰਕਰ ਤੋਂ ਨਵਾਂ ਸ਼ਹਿਰ ਸਾਈਡ ਨੂੰ ਜਾ ਰਹੇ ਟਿੱਪਰ ਵਿੱਚ ਸਿੱਧਾ ਜਾ ਵੱਜਾ। ਇਸ ਟੱਕਰ ਨਾਲ ਟਿੱਪਰ ਦੇ ਵਿੱਚ ਸਵਾਰਕ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ।
ਦੱਸਣਾ ਬਣਦਾ ਹੈ ਕਿ ਗੜਸ਼ੰਕਰ ਦੇ ਚੰਡੀਗੜ੍ਹ ਚੌਂਕ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਲਾਈਟਾਂ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਦੇਰ ਸਵੇਰ ਇੱਥੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਕਈ ਵਾਰ ਸਵਾਲ ਚੁੱਕੇ ਜਾਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਇਸ ਪਾਸੇ ਗੌਰ ਨਹੀਂ ਕਰਦਾ ਜਿਸ ਕਾਰਨ ਲੋਕਾਂ ਦੀ ਜਾਨ ਮਾਲ ਹਰ ਵੇਲੇ ਖਤਰੇ ਵਿੱਚ ਪਈ ਰਹਿੰਦੀ ਹੈ।
