ਧੀ ਦਾ ਜਨਮ ਦਿਨ ਸਮਾਜ ਸੇਵਾ ਨੂੰ ਸਮਰਪਿਤ

ਨਵਾਂਸ਼ਹਿਰ - ਮੈਡਮ ਨੀਲਮ ਕੌਸ਼ਲ ਤੇ ਪ੍ਰਵੇਸ਼ ਕੁਮਾਰ ਨੇ ਆਪਣੀ ਬੇਟੀ ਸਾਖਸ਼ੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਖੂਨਦਾਨ ਭਵਨ ਤੇ ਪੁੱਜ ਕੇ ਖੂਨਦਾਨੀ ਫ਼ਰਿਸ਼ਤਿਆਂ ਲਈ ਇੱਕ ਮਹੀਨੇ ਦੀ ਰਿਫਰੈਸ਼ਮੈਂਟ ਸੇਵਾ ਭੇਟ ਕੀਤੀ।

ਨਵਾਂਸ਼ਹਿਰ - ਮੈਡਮ ਨੀਲਮ ਕੌਸ਼ਲ ਤੇ ਪ੍ਰਵੇਸ਼ ਕੁਮਾਰ ਨੇ ਆਪਣੀ ਬੇਟੀ ਸਾਖਸ਼ੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਖੂਨਦਾਨ ਭਵਨ ਤੇ ਪੁੱਜ ਕੇ ਖੂਨਦਾਨੀ ਫ਼ਰਿਸ਼ਤਿਆਂ ਲਈ ਇੱਕ ਮਹੀਨੇ ਦੀ ਰਿਫਰੈਸ਼ਮੈਂਟ ਸੇਵਾ ਭੇਟ ਕੀਤੀ। 
ਭਵਨ ਦੇ ਮੁੱਖ ਗੇਟ ਤੇ ਜਨਮ ਦਿਨ ਦੀਆਂ ਮੁਬਾਰਕਾਂ ਵਾਲੇ ਬੋਰਡ ਸਾਹਮਣੇ ਇੱਕਠੇ ਹੋਏ ਸਮਾਜ ਸੇਵੀਆਂ ਵਲੋਂ “ਧੀਆਂ ਸਾਡੀ ਸ਼ਾਨ ਹਨ-ਜਨਮ ਦਿਨ ਮੁਬਾਰਕ ਹੋਵੇ” ਦੇ ਨਾਅਰੇ ਸਾਂਝੇ ਕੀਤੇ ਗਏ ਅਤੇ ਮਠਿਆਈ ਵੰਡੀ ਗਈ। ਸੰਸਥਾ ਦੇ ਪ੍ਰਧਾਨ ਐਸ ਕੇ ਸਰੀਨ ਨੇ ਪ੍ਰੀਵਾਰ ਨੂੰ ਬੱਚੀ ਦਾ ਜਨਮ ਦਿਨ ਸਮਾਜ ਸੇਵੀ ਸੰਸਥਾ ਵਿਖੇ ਪੁੱਜ ਕੇ ਮਨਾਉਣ ਤੇ ਵਧਾਈ ਦਿੱਤੀ|
 ਇਸ ਮੌਕੇ ਸਕੱਤਰ ਜੇ ਐਸ ਗਿੱਦਾ, ਕੈਸ਼ੀਅਰ ਪ੍ਰਵੇਸ਼ ਕੁਮਾਰ, ਮੈਡਮ ਨੀਲਮ ਕੌਸ਼ਲ, ਪੀ ਆਰ ਕਾਲ੍ਹੀਆ, ਡਾ: ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਮੈਡਮ ਸੁਨੈਨਾ , ਮੰਦਨਾਂ ਤੇ ਬੀ ਡੀ ਸੀ  ਸਟਾਫ ਹਾਜ਼ਰ ਸੀ।