ਗੁ. ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਚੰਦੇਲੀ ਵਿਖੇ ਸਤਿਗੁਰਾਂ ਦਾ 647ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ

ਮਾਹਿਲਪੁਰ, (5 ਮਾਰਚ)- ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਚੰਦੇਲੀ ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ।

ਮਾਹਿਲਪੁਰ, (5 ਮਾਰਚ)-  ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਚੰਦੇਲੀ ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। 
ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।ਉਪਰੰਤ  ਗਿਆਨੀ ਸਰੂਪ ਸਿੰਘ ਸਰੂਪ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ  ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਅਧਿਆਤਮਿਕ ਰੰਗ ਵਿੱਚ ਰੰਗਿਆ। ਉਹਨਾਂ ਤੋਂ ਬਾਅਦ ਗਾਇਕ ਬੂਟਾ ਮੁਹੰਮਦ ਅਤੇ ਹਰਨਾਮ ਦਾਸ ਬਹਿਲਪੁਰੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਤ ਰਮੇਸ਼ ਦਾਸ ਸੰਚਾਲਕ ਡੇਰਾ ਸ਼ੇਰਪੁਰ ਕਲਰਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਸਾਨੂੰ ਇੱਕ ਪ੍ਰਭੂ ਦੇ ਲੜ ਲੱਗਣ, ਗਿਆਨਵਾਨ ਤੇ ਵਿਵੇਕਸ਼ੀਲ ਬਣਨ,  ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ, ਸ਼ਹਿਦ ਦੀਆਂ ਮੱਖੀਆਂ ਵਾਂਗੂ ਇਕੱਠੇ ਰਹਿਣ, ਬੇਗਮਪੁਰੇ ਦੀ ਸਿਰਜਣਾ ਕਰਨ ਤੇ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਸਮਾਗਮ ਵਿੱਚ ਭਾਜਪਾ ਆਗੂ ਸਾਹਿਲ ਸਾਂਪਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਕਮੇਟੀ ਪ੍ਰਧਾਨ ਮੋਹਨ ਲਾਲ, ਰਾਜੇਸ਼ ਕੁਮਾਰ,ਭਜਨ ਲਾਲ ਸੈਕਟਰੀ,ਰਜਨੀਸ਼ ਕੁਮਾਰ, ਠੇਕੇਦਾਰ ਅਮਰਜੀਤ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਸਰਬਜੀਤ ਸਿੰਘ ਜੇ.ਈ., ਮਾਸਟਰ ਸੁਰਿੰਦਰ ਸਿੰਘ, ਭਜਨ ਲਾਲ ਪੇਟਰ,ਮਨੀ ਰਾਮ,ਅਮਰਜੀਤ ਸਿੰਘ, ਨਿੰਮੋ, ਕਮਲਜੀਤ, ਸਰੋਜ, ਬਲਜਿੰਦਰ ਕੌਰ ਸਰਪੰਚ, ਰਾਣੀ ਮੈਂਬਰ ਪੰਚਾਇਤ,ਚੰਚਲ ਵਰਮਾ ਮਾਹਿਲਪੁਰ,ਬਾਬਾ ਅਸ਼ੋਕ ਕੁਮਾਰ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਕਮੇਟੀ ਪ੍ਰਧਾਨ ਹੌਲਦਾਰ ਮੋਹਨ ਸਿੰਘ ਅਤੇ ਬਾਕੀ ਅਹੁਦੇਦਾਰਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ, ਸਨਮਾਨਯੋਗ ਸ਼ਖਸ਼ੀਅਤਾਂ ਅਤੇ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਦਾ ਲੰਗਰ ਅਟੁੱਟ ਚੱਲਿਆ।