ਸ਼ੁਤਰਾਣਾ ਪੁਲਿਸ ਵੱਲੋਂ ਚੋਰੀ ਦੇ 13 ਮੋਟਰਸਾਇਕਲ ਬ੍ਰਾਮਦ, ਭਗੌੜਾ ਵੀ ਕੀਤਾ ਕਾਬੂ

ਪਟਿਆਲਾ, 2 ਮਾਰਚ - ਥਾਣਾ ਸ਼ੁਤਰਾਣਾ ਪੁਲਿਸ ਨੇ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਸਲਝਾਉਂਦੇ ਹੋਏ 3 ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀ ਕੀਤੇ 13 ਮੋਟਰਸਾਇਕਲ ਬ੍ਰਾਮਦ ਕਰਵਾਏ ਹਨ ਅਤੇ ਕਾਫੀ ਸਮੇਂ ਤੋ ਫਰਾਰ ਭਗੌੜੇ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪਟਿਆਲਾ, 2 ਮਾਰਚ - ਥਾਣਾ ਸ਼ੁਤਰਾਣਾ ਪੁਲਿਸ ਨੇ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਸਲਝਾਉਂਦੇ ਹੋਏ 3 ਦੋਸ਼ੀਆਂ ਨੂੰ ਕਾਬੂ ਕਰਕੇ ਚੋਰੀ ਕੀਤੇ 13 ਮੋਟਰਸਾਇਕਲ ਬ੍ਰਾਮਦ ਕਰਵਾਏ ਹਨ ਅਤੇ ਕਾਫੀ ਸਮੇਂ ਤੋ ਫਰਾਰ ਭਗੌੜੇ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
 ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਭਗੌੜੇ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਭਗੌੜੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਗੁਰਦੀਪ ਸਿੰਘ ਵਾਸੀ ਅੰਦਲੀ ਥਾਣਾ ਸਦਰ ਕੈਥਲ (ਹਰਿਆਣਾ) ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਸੰਦੀਪ ਕੁਮਾਰ ਉਰਫ ਰੈੱਡੀ ਪੁੱਤਰ ਸੱਤਪਾਲ ਰਾਮ ਵਾਸੀ ਹੀਰਾ ਨਗਰ ਸੁਤਰਾਣਾ ਨੇ ਆਪਣੀ ਗ੍ਰਿਫਤਾਰੀ ਮਗਰੋਂ ਪੁੱਛਗਿਛ ਦੌਰਾਨ ਦੱਸਿਆ ਸੀ ਕਿ ਉਸਨੇ ਲੜਾਈ ਝਗੜੇ ਸਮੇਂ ਵਾਰਦਾਤ ਵਿਚ ਵਰਤਿਆ ਮੋਟਰਸਾਇਕਲ ਸੋਨੂੰ ਪੁੱਤਰ ਜੀਤਾ ਰਾਮ ਵਾਸੀ ਹੀਰਾ ਨਗਰ ਸੁਤਰਾਣਾ ਨਾਲ ਮਿਲ ਕੇ ਚੋਰੀ ਕੀਤਾ ਸੀ। ਸੋਨੂੰ ਰਾਮ ਨੂੰ ਦੋਸ਼ੀ ਨਾਮਜ਼ਦ ਕਰਕੇ ਚੋਰੀ ਕੀਤਾ ਮੋਟਰਸਾਇਕਲ ਮਾਰਕਾ ਸਪਲੈਡਰ ਬ੍ਰਾਮਦ ਕਰਵਾਇਆ ਗਿਆ।
ਸੋਨੂੰ ਰਾਮ ਦੇ ਦਰਜ ਮਾਮਲੇ ਕਰਕੇ ਦੋਸ਼ਣ ਕਸ਼ਮੀਰ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀਸ਼ੁਦਾ 6 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਅਤੇ ਦੌਰਾਨੇ ਤਫਤੀਸ਼ ਸੋਨੂੰ ਰਾਮ ਦੀ ਨਿਸ਼ਾਨਦੇਹੀ 'ਤੇ 6 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ। ਦੋਸ਼ੀ ਸੂਰਜ ਰਾਮ ਪੁੱਤਰ ਸੱਤਪਾਲ ਵਾਸੀ ਤੁਰੱਪਤੀ ਸ਼ੁਤਰਾਣਾ ਅਤੇ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਡੇਰਾ ਹੀਰਾ ਨਗਰ ਸ਼ੁਤਰਾਣਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ਣ ਕਸ਼ਮੀਰ ਕੌਰ ਅਤੇ ਸੋਨੂੰ ਰਾਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਦੌਰਾਨ ਚੋਰੀ ਦੀਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਵੀ ਸੰਭਾਵਨਾ ਹੈ।