ਜ਼ਿਲ੍ਹੇ ਦੀ ਸੋਸ਼ਲ ਮੀਡੀਆ ਟੀਮ ਨੂੰ ਸਰਕਾਰੀ ਸਕੀਮਾਂ ਲੋਕਾਂ ਤਕ ਪਹੁੰਚਾਉਣ ਦਾ ਸੱਦਾ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਪਟਿਆਲਾ, 27 ਫ਼ਰਵਰੀ - 'ਆਪ' ਦੇ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਦੀਆਂ ਨੇਕ ਨੀਤੀਆਂ ਅਤੇ ਲੋਕ ਪੱਖੀ ਫੈਸਲਿਆਂ ਨੂੰ ਘਰ ਘਰ ਪਹੁੰਚਾਉਣ ਲਈ ਸੋਸ਼ਲ ਮੀਡੀਆ ਅਹਿਮ ਰੋਲ ਨਿਭਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਨਵ ਨਿਯੁਕਤ ਸੋਸ਼ਲ ਮੀਡੀਆ ਦੇ ਪ੍ਰਧਾਨਾਂ ਨੂੰ ਵਧਾਈ ਦੇਣ ਅਤੇ ਟਰੇਨਿੰਗ ਦੇਣ ਲਈ ਮੀਟਿੰਗ ਰੱਖੀ ਗਈ।
ਪਟਿਆਲਾ, 27 ਫ਼ਰਵਰੀ - 'ਆਪ' ਦੇ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਦੀਆਂ ਨੇਕ ਨੀਤੀਆਂ ਅਤੇ ਲੋਕ ਪੱਖੀ ਫੈਸਲਿਆਂ ਨੂੰ ਘਰ ਘਰ ਪਹੁੰਚਾਉਣ ਲਈ ਸੋਸ਼ਲ ਮੀਡੀਆ ਅਹਿਮ ਰੋਲ ਨਿਭਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਨਵ ਨਿਯੁਕਤ ਸੋਸ਼ਲ ਮੀਡੀਆ ਦੇ ਪ੍ਰਧਾਨਾਂ ਨੂੰ ਵਧਾਈ ਦੇਣ ਅਤੇ ਟਰੇਨਿੰਗ ਦੇਣ ਲਈ ਮੀਟਿੰਗ ਰੱਖੀ ਗਈ।
ਇਸ ਮੀਟਿੰਗ ਦੀ ਪ੍ਰਧਾਨਗੀ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਤੇਜਿੰਦਰ ਮਹਿਤਾ, ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਸੁਖਦੇਵ ਸਿੰਘ ਔਲਖ ਨੇ ਕੀਤੀ। ਇਸ ਮੌਕੇ 'ਆਪ' ਦੀ ਸਟੇਟ ਸੋਸ਼ਲ ਮੀਡੀਆ ਕੋਆਰਡੀਨੇਟਰ ਟੀਮ ਹਰਸ਼ ਸਿੰਘ, ਸਮਨ ਸਿੰਘ ਵਲੋਂ ਜ਼ਿਲ੍ਹਾ ਪਟਿਆਲਾ ਦੀ ਟੀਮ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪਟਿਆਲਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਵਿੱਕੀ ਅਤੇ ਟੀਮ ਵਲੋਂ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਲਈ ਜ਼ਿਲ੍ਹੇ ਦੇ ਉਪਰੋਕਤ ਦੋਵੇਂ ਪ੍ਰਧਾਨਾਂ ਨੇ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਟੀਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਪਾਰਲੀਮੈਂਟ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਹੇਠਲੇ ਪੱਧਰ 'ਤੇ ਵਰਕਰਾਂ ਦਾ ਮਾਣ ਤੇ ਸਤਿਕਾਰ ਕਰਦੀ ਆਈ ਹੈ, ਇਸੇ ਕਰਕੇ ਲੋਕ 'ਆਪ' ਨਾਲ ਹਮੇਸ਼ਾ ਡਟ ਕੇ ਖੜ੍ਹਦੇ ਹਨ।
ਆਗੂਆਂ ਨੇ ਕਿਹਾ ਕਿ ਪੂਰੀ ਟੀਮ ਨੂੰ 'ਆਪ' ਦੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨਵੀਆਂ ਸਕੀਮਾਂ ਅਤੇ ਹੋਰ ਸੁਨੇਹਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪਟਿਆਲਾ ਸ਼ਹਿਰੀ ਅਤੇ ਦਿਹਾਤੀ, ਰਾਜਪੁਰਾ, ਸਨੌਰ, ਘਨੌਰ, ਸਮਾਣਾ, ਨਾਭਾ, ਸ਼ੁਤਰਾਣਾ ਆਦਿ ਤੋਂ ਸੋਸ਼ਲ ਮੀਡੀਆ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।
03-07-25 ਸ਼ਾਮ 05:02:56
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR