
ਪਾਲਤੂ ਵਾਂਝਪਨ ਗਓੂਆਂ ਨੂੰ ਕੰਡੀ ਕਨਾਲ ਅਤੇ ਸੜਕਾਂ ਵਿਚ ਖੁਲ੍ਹੇ ਆਮ ਛੱਡਣਾ ਮਨੁੱਖਤਾ ਲਈ ਵੱਡਾ ਕਲੰਕ, ਪੰਜਾਬ ਸਰਕਾਰ ਦੀ ਚੁੱਪੀ ਜਾਨਵਰਾਂ ਲਈ ਸੰਤਾਪ।
ਗੜ੍ਹਸ਼ੰਕਰ 14 ਦਸੰਬਰ - ਪਸ਼ੂ,ਪੰਛੀ ਮਨੁੱਖਤਾ ਦੀ ਭਲਾਈ ਲਈ ਕਦਰਤੀ ਜੀਵ ਹਨ ਅਤੇ ਇਹ ਦੇਸ਼ ਦੀ ਆਰਥਿਕਤਾ ਅਤੇ ਮਨੁੱਖਤਾ ਦੀ ਹੋਂਦ ਨੂੰ ਮਜਬੂਤੀ ਦੇਣ ਲਈ ਵੱਡਾ ਯੋਗਦਾਨ ਪਾਉਂਦੇ ਹਨ।ਪਰ ਇਸ ਦੇ ਉਲਟ ਮਨੁੱਖ ਇਸ ਦੇ ਸਵਾਰਥ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੇ ਅਵੇਸਲੇਪਨ ਕਾਰਨ ਦਾ ਪਰੀਵੇਨਸ਼ਨ ਆਫ ਕਰੂਐਲਟੀ ਟੂ ਐਨੀਮਲ ਐਕਟ 1960 ਨੂੰ ਨਾ ਅਮਲੀ ਜਾਮਾ ਪਹਿਨਾਉਣ ਤੇ ਸਿਆਣੇ ਅਤੇ ਵਾਂਝਪਨ ਦੀ ਮਾਰ ਝੱਲ ਰਹੀਆਂ ਗਓੂਆਂ ਨੂੰ ਨੈਸ਼ਨਲ ਹਾਈਵੇਜ਼ ਅਤੇ ਕੰਡੀ ਕਨਾਲ ਵਿਚ ਜੁਲਮ ਸਹਿਣ ਲਈ ਸਵਾਰਥੀ ਲੋਕਾਂ ਵਲੋਂ ਖੁਲੇਆਮ ਛੱਡਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਜਿਥੇ ਇਸ ਪਸ਼ੂ ਸੜਕਾਂ ਉਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ,ਕਿਸਾਨਾ ਦੀਆਂ ਫਸਲਾਂ ਦੀ ਉਜਾੜਾ ਕਰ ਰਹੇ ਹਨ।
ਗੜ੍ਹਸ਼ੰਕਰ 14 ਦਸੰਬਰ - ਪਸ਼ੂ,ਪੰਛੀ ਮਨੁੱਖਤਾ ਦੀ ਭਲਾਈ ਲਈ ਕਦਰਤੀ ਜੀਵ ਹਨ ਅਤੇ ਇਹ ਦੇਸ਼ ਦੀ ਆਰਥਿਕਤਾ ਅਤੇ ਮਨੁੱਖਤਾ ਦੀ ਹੋਂਦ ਨੂੰ ਮਜਬੂਤੀ ਦੇਣ ਲਈ ਵੱਡਾ ਯੋਗਦਾਨ ਪਾਉਂਦੇ ਹਨ।ਪਰ ਇਸ ਦੇ ਉਲਟ ਮਨੁੱਖ ਇਸ ਦੇ ਸਵਾਰਥ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੇ ਅਵੇਸਲੇਪਨ ਕਾਰਨ ਦਾ ਪਰੀਵੇਨਸ਼ਨ ਆਫ ਕਰੂਐਲਟੀ ਟੂ ਐਨੀਮਲ ਐਕਟ 1960 ਨੂੰ ਨਾ ਅਮਲੀ ਜਾਮਾ ਪਹਿਨਾਉਣ ਤੇ ਸਿਆਣੇ ਅਤੇ ਵਾਂਝਪਨ ਦੀ ਮਾਰ ਝੱਲ ਰਹੀਆਂ ਗਓੂਆਂ ਨੂੰ ਨੈਸ਼ਨਲ ਹਾਈਵੇਜ਼ ਅਤੇ ਕੰਡੀ ਕਨਾਲ ਵਿਚ ਜੁਲਮ ਸਹਿਣ ਲਈ ਸਵਾਰਥੀ ਲੋਕਾਂ ਵਲੋਂ ਖੁਲੇਆਮ ਛੱਡਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਕਿਹਾ ਕਿ ਜਿਥੇ ਇਸ ਪਸ਼ੂ ਸੜਕਾਂ ਉਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ,ਕਿਸਾਨਾ ਦੀਆਂ ਫਸਲਾਂ ਦੀ ਉਜਾੜਾ ਕਰ ਰਹੇ ਹਨ।ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਐਕਟ ਮਾੜੇ ਨਹੀਂ ਅਗਰ ਮਾੜੀ ਹੈ ਤਾਂ ਸਰਕਾਰ ਦੀ ਸੋਚਣੀ ਤੇ ਕਾਰਗੁਜਾਰੀ ਮਾੜੀ ਹੈ ਜੋ ਕਿ ਕਾਨੂੰਨ ਅਨੁਸਾਰ ਕੰਮ ਕਰਨ ਦੀ ਥਾਂ ਅਪਣੇ ਨੀਜੀ ਮੁਫਾਦਾਂ ਨੁੰ ਮੁੱਖ ਰੱਖ ਕੇ ਪਸ਼ੂਆਂ ਪ੍ਰਤੀ ਗੈਰ ਸੰਵਿਧਾਨਕ ਕੰਮ ਕਰ ਰਹੀ ਹੈ,ਜਿਸ ਕਾਰਨ ਅੱਜ ਲੋਕਾਂ ਦੁਆਰਾ ਦਿਤੇ ਜਾ ਰਹੇ ਕਓ ਸੈਸ ਦੀ ਵੀ ਪਸ਼ੂਆਂ ਦੀ ਭਲਾਈ ਨਹੀਂ ਖਰਚ ਹੋ ਰਿਹਾ।ਉਨ੍ਹਾਂ ਦਸਿਆ ਕਿ ਹੰਦੋਵਾਲ ਦੇ ਨਜਦੀਕ ਇਕ ਵਾਂਝਪਨ ਦੀ ਸਿ਼ਕਾਰ ਗਾਂ ਜਿਸ ਦੀ ਹਾਲਤ ਐਕਸੀਡੈਂਟ ਕਾਰਨ ਲੱਤ ਟੁੱਟ ਚੁੱਕੀ ਹੈ ਤੜਫ ਤੜਫ ਕੇ ਅਪਣਾ ਜੀਵਨ ਬਤੀਤ ਕਰ ਰਹੀ ਹੈ।ਉਸ ਨੂੰ ਪਿਛਲੇ 1 ਹਫਤੇ ਤੋਂ ਸੰਭਾਲਿਆ ਜਾ ਰਿਹਾ ਹੈਅਤੇ ਉਸ ਦੇ ਕੰਨ ਨਾਲ ਇਕ ਟੈਗ ਨੰਬਰ 102324498465 ਵੀ ਲੱਗਾ ਹੋਇਆ ਹੈ ਜਿਸ ਨਾਲ ਉਸ ਦੇ ਮਾਲਕ ਦਾ ਪਤਾ ਵੀ ਲੱਗ ਸਕਦਾ ਹੈ।ਇਹ ਇਕ ਕਿਸਮ ਦਾ ਪਸ਼ੂ ਦਾ ਅਧਾਰ ਕਾਰਡ ਨੰਬਰ ਹੈ।ਜਿਸ ਦੀ ਮਾੜੀ ਹਾਲਤ ਨੂੰ ਵੇਖਦੇ ਹੋਇਆਂ ਧੀਮਾਨ ਨੇ ਤੁਰੰਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜੀ ਦੇ ਧਿਆਨ ਹੇਠ ਲਿਆ ਕੇ ਕੁਝ ਰਾਹਿਤ ਦਵਾਈ ਅਤੇ ਮਹਿਕੇ ਕੋਲ ਪ੍ਰਬੰਧਾਂ ਦੀ ਭਾਰੀ ਘਾਟ ਕਾਰਨ ਉਸ ਗਾਂ ਨੂੰ ਖੇਤਾਂ ਵਿਚ ਹੀ ਲਗਭਗ 6,7 ਡਿਗਰੀ ਦੇ ਠੰਡੇ ਵਾਤਾਵਰਣ ਵਿਚ ਜੀਵਨ ਬਤੀਤ ਕਰਨਾ ਪੈ ਰਿਹਾ ਹੈ।ਇਸ ਤਰ੍ਹਾਂ ਅਨੇਕਾਂ ਪਸ਼ੂ ਸੜਕਾਂ ਉਤੇ ਘੁੰਮਦੇ ਹਨ ਤੇ ਆਪ ਵੀ ਮਰਦੇ ਹਨ ਤੇ ਦੁਸਰਿਆਂ ਲਈ ਵੀ ਜਾਨ ਦਾ ਖੋਅ ਬਣਦੇ ਹਨ।
ਧੀਮਾਨ ਨੇ ਦਸਿਆ ਕਿ ਹਰ ਰੋਜ਼ ਲੱਖਾਂ ਰੁਪਏ ਦਾ ਪੰਜਾਬ ਸਰਕਾਰ ਅਲੱਗ ਅਲੱਗ ਸਕੀਮਾਂ ਤੋਂ ਕਓ ਸੈਸ ਇਕਠਾ ਕਰ ਰਹੀ ਹੈ।ਉਹ ਕਓ ਸੈਸ ਐਨਾ ਹੈ ਕਿ ਅਵਾਰਾ ਪਸ਼ੁਆਂ ਨੂੰ ਚੰਗਾ ਜੀਵਨ ਦਿਤਾ ਜਾ ਸਕਦਾ ਹੈ।ਜਦੋਂ ਕਓ ਸੈਸ ਸਰਕਾਰੀ ਖਜ਼ਾਨੇ ਵਿਚ ਜਾ ਰਿਹਾ ਹੈ ਤਾਂ ਪਸ਼ੂਆਂ ਨੂੰ ਚੰਗਾ ਜੀਵਨ ਦੇਣਾ ਅਤੇ ਸਰਕਾਰੀ ਪਸ਼ੂ ਡਿਸਪੈਂਸਰੀਆਂ,ਹਸਪਤਾਲਾਂ ਵਿਚ ਅਧੁਨਿਕ ਇਨਫਰਾ ਸਟਰਕਚਰ ਮੁਹਈਆ ਕਰਵਾਉਣਾ ਵੀ ਸਰਕਾਰ ਦੀ ਡਿਊਟੀ ਹੈ।ਉਨ੍ਹਾਂ ਕਿਹਾ ਕਿ ਲੱਖਾਂ ਰੁਪਇਆਂ ਦੀਆਂ ਲੋਕਾਂ ਦੇ ਐਕਸੀਡੈਂਟ ਕਰਵਾਉਣ ਲਈ ਫਲੈਕਸਾਂ ਤਾ ਲੱਗ ਸਕਦੀਆ ਹਨ ਪਰ ਜਾਨਵਰਾ ਦੀ ਭਲਾਈ ਕੁਝ ਵੀ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਸਰਕਾਰੀ ਪਸ਼ੂ ਹਸਪਤਾਲਾਂ ਵੱਲ ਨਾ ਧਿਆਨ ਦੇਣ ਕਾਰਨ ਕੀਮਤੀ ਪਸ਼ੂ ਵੱਡੀ ਗਿਣਤੀ ਵਿਚ ਵਾਂਝਪਨ ਦਾ ਸਿ਼ਕਾਰ ਹੋ ਰਹੇ ਹਨ ਤੇ ਸਵਾਰਥੀ ਲੋਕਾਂ ਵਲੋਂ ਉਨ੍ਹਾਂ ਸੜਕਾ ਉਤੇ ਜੁਲਮ ਸਹਿਣ ਲਈ ਅਤੇ ਐਕਸੀਡੈਂਟ ਕਰਨ ਲਈ ਛੱਡ ਦਿਤਾ ਜਾਂਦਾ ਹੈ।ਪਰ ਸਰਕਾਰੀ ਅਣਗਹਿਲੀਆਂ ਕਾਰਨ 1960 ਵਿਚ ਬਣਿਆ ਪਸ਼ਆਂ ਦੀ ਭਲਾਈ ਵਾਲਾ ਬੋਰਡ ਚਾਹ ਪਕੋੜਿਆਂ ਦੀ ਕਾਰਵਾਈ ਤੱਕ ਹੀ ਸੀਮਤ ਹੋ ਕੇ ਪਿਆ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ਕਿਨਾਰੇ ਅਤੇ ਕੰਡੀ ਕਨਾਲ ਵਿਚ ਜੁਲਮ ਸਹਿਣ ਲਈ ਨਾ ਛੱਡਣ ਇਸ ਦੀ ਥਾਂ ਪੰਜਾਬ ਸਰਕਾਰ ਦੇ ਵਧਾਇਕਾਂ ਦੇ ਘਰਾਂ ਅੱਗੇ ਬਨਣ ਦਾ ਠੋਸ ਪ੍ਰਬੰਧ ਕਰਨ ਤਾਂ ਕਿ ਵਿਧਾਨ ਸਭਾ ਵਿਚ ਇਨ੍ਹਾਂ ਪ੍ਰਤੀ ਸਵਾਲ ਪੈਦਾ ਹੋਵੇ।
