
ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਐਸ .ਡੀ. ਐਮ. ਦਫ਼ਤਰ ਗੜ੍ਹਸੰਕਰ ਕਰਕੇ ਮਨਿਸਟਰੀਅਲ ਕਾਮਿਆਂ ਦੇ ਘੋਲ ਦਾ ਪੁਰਜ਼ੋਰ ਕੀਤਾ ਸਮਰਥਨ ।
ਗੜ੍ਹਸ਼ੰਕਰ 14 ਦਸੰਬਰ- ਗੜ੍ਹਸ਼ੰਕਰ ਦੇ ਸੈਂਕੜੇ ਮੁਲਾਜ਼ਮਾਂ ਵਲੋਂ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਦੇ ਝੰਡੇ ਹੇਠ ਸਾਥੀ ਮੱਖਣ ਸਿੰਘ ਵਾਹਿਦ ਪੁਰੀ,ਸਾਥੀ ਅਮਰੀਕ ਸਿੰਘ,ਸ਼ਾਮ ਸੁੰਦਰ ਤੇ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਰੈਸਟ ਹਾਊਸ ਗੜ੍ਹਸ਼ੰਕਰ ਵਿਖੇ ਇੱਕਠੇ ਹੋ ਕੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ ਅਤੇ ਐਸ .ਡੀ. ਐਮ. ਦਫ਼ਤਰ ਪਹੁੰਚ ਕੇ ਰੈਲੀ ਕਰਕੇ ਮਨਿਸਟਰੀਅਲ ਕਾਮਿਆਂ ਦੇ ਘੋਲ ਦਾ ਪੁਰਜ਼ੋਰ ਸਮਰਥਨ ਕੀਤਾ।
ਗੜ੍ਹਸ਼ੰਕਰ 14 ਦਸੰਬਰ- ਗੜ੍ਹਸ਼ੰਕਰ ਦੇ ਸੈਂਕੜੇ ਮੁਲਾਜ਼ਮਾਂ ਵਲੋਂ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਦੇ ਝੰਡੇ ਹੇਠ ਸਾਥੀ ਮੱਖਣ ਸਿੰਘ ਵਾਹਿਦ ਪੁਰੀ,ਸਾਥੀ ਅਮਰੀਕ ਸਿੰਘ,ਸ਼ਾਮ ਸੁੰਦਰ ਤੇ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਰੈਸਟ ਹਾਊਸ ਗੜ੍ਹਸ਼ੰਕਰ ਵਿਖੇ ਇੱਕਠੇ ਹੋ ਕੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ ਅਤੇ ਐਸ .ਡੀ. ਐਮ. ਦਫ਼ਤਰ ਪਹੁੰਚ ਕੇ ਰੈਲੀ ਕਰਕੇ ਮਨਿਸਟਰੀਅਲ ਕਾਮਿਆਂ ਦੇ ਘੋਲ ਦਾ ਪੁਰਜ਼ੋਰ ਸਮਰਥਨ ਕੀਤਾ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮਨਿਸਟੀਰਅਲ ਕਾਮੇ ਆਪਣੀਆਂ ਜਾਇਜ਼ ਮੰਗਾਂ ਲਈ ਇੱਕ ਮਹੀਨੇ ਤੋਂ ਹੜਤਾਲ਼ ਤੇ ਹਨ ਪਰ ਸਰਕਾਰ ਸੰਘਰਸ਼ੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਲ ਮਟੋਲ਼ ਦੀ ਨੀਤੀ ਅਪਣਾ ਰਹੀ ਹੈ ਜਿਸ ਕਾਰਨ ਮੁਲਾਜ਼ਮਾਂ ਅਤੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਕਾਰਨ ਆਮ ਲੋਕਾਂ ਦੇ ਦਫ਼ਤਰੀ ਵੀ ਕੰਮ ਰੁਕੇ ਹੋਏ ਹਨ।ਸੋ ਸਰਕਾਰ ਨੂੰ ਤੁਰੰਤ ਸੰਘਰਸ਼ੀ ਕਾਮਿਆਂ ਨਾਲ਼ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਮਲਾਜ਼ਮਾਂ ਤੇ ਲੋਕਾਂ ਵਿਚ ਫੈਲੀ ਬੇਚੈਨੀ ਖ਼ਤਮ ਹੋ ਸਕੇ।ਇਸ ਸਮੇਂ ਮੰਗ ਕੀਤੀ ਗਈ ਆਪ ਸਰਕਾਰ ਆਪਣੇ ਚੁਣਾਵੀ ਵਾਅਦਿਆਂ ਦੇ ਅਨੁਸਾਰ ਹਰ ਤਰਾਂ ਦੇ ਕੱਚੇ ਮਲਾਜ਼ਮ ਤੁਰੰਤ ਪੱਕੇ ਕੀਤੇ ਜਾਣ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ. ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜ਼ਾਰੀ ਕੀਤੀਆ ਜਾਣ,ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ, ਡਿਵੈਲਪਮੈਂਟ ਟੈਕਸ ਕੱਟਣਾ ਬੰਦ ਕੀਤਾ ਜਾਵੇ,ਮਿਡ ਡੇ ਮੀਲ ਵਰਕਰਜ਼, ਆਸ਼ਾ ਵਰਕਰਜ਼ ਤੇ ਆਂਗਣਵਾੜੀ ਵਰਕਰਜ਼ ਨੂੰ ਘੱਟੋ ਘਟ ਉਜ਼ਰਤ ਦੇ ਘੇਰੇ ਹੇਠ ਲਿਆਂਦਾ ਜਾਵੇ,ਖ਼ਾਲੀ ਪੋਸਟਾਂ ਭਰੀਆਂ ਜਾਣ,ਲੋੜ ਅਨੁਸਾਰ ਨਵੀਆਂ ਪੋਸਟਾਂ ਦੀ ਸਿਰਜਣਾ ਕੀਤੀ ਜਾਵੇ। ਇਸ ਸਮੇਂ ਜੀਤ ਸਿੰਘ ਬਗਵਾਈਂ,ਵਿਨੋਦ ਕੁਮਾਰ , ਜਗਦੀਸ਼ ਪੱਖੋਵਾਲ,ਚਾਨਣ ਥਾਂਦੀ ,ਬਲਵੰਤ ਰਾਮ,ਬਲਵੀਰ ਸਿੰਘ ਬੈਂਸ, ਸਰੂਪ ਚੰਦ, ਹਰਜਿੰਦਰ ਸੂਨੀ, ਜੋਗਿੰਦਰ ਢਾਹਾਂ,ਦਵਿੰਦਰ ਘਈ ,ਗੁਰਨਾਮ ਹਾਜੀਪੁਰ ਨਹਿਰੀ, ਸ਼ਿੰਗਾਰਾ ਰਾਮ ,ਗੁਰਨੀਤ ਮੋਇਲਾ, ਭਲਭਦਰ ਸਿੰਘ , ਸਤੀਸ਼ ਬੀਨੇਵਾਲ ,ਪਰਮਜੀਤ ਪਠਲਾਵਾ,ਹਰਮੇਸ਼ ਕੁਮਾਰ ,ਅਮਰਜੀਤ, ਭੁਪਿੰਦਰ ਸਿੰਘ,ਸੁਖਵਿੰਦਰ ਕੁਮਾਰ ਨੇ ਵੀ ਵਿਚਾਰ ਰੱਖੇ।
