ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਮੈਲੀ ਦਰਬਾਰ ਵਿਖੇ ਹੋਏ ਛਿੰਝ ਮੇਲੇ ਦੀ ਪਟਕੇ ਦੀ ਕੁਸ਼ਤੀ ਬੌਬੀ ਬਾਹੜੋਵਾਲ ਨੇ ਜਿੱਤੀ
ਮਾਹਿਲਪੁਰ, (8 ਫਰਵਰੀ )- ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਛਿੰਝ ਮੇਲਾ ਮੈਲੀ ਦਰਬਾਰ ਵਿਖੇ ਸੰਤ ਬੀਬੀ ਰਾਮ ਬਾਵਾ ਜੀ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆl ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ।ਇਸ ਮੌਕੇ ਤੇ ਰੁਸਤਮੇ ਹਿੰਦ ਪਹਿਲਵਾਨ ਹਰਜੀਤ ਸਿੰਘ ਬਿਲਨ ਰਾਏਪੁਰ ਡੱਬਾ ਨਵੇਂ ਪਹਿਲਵਾਨਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।

ਪਟਕੇ ਦੀ ਕੁਸ਼ਤੀ ਬੌਬੀ ਬਾਹੜੋਵਾਲ ਨੇ ਸੁਰਿੰਦਰ ਪਹਿਲਵਾਨ ਸ਼ਿਵ ਬਾੜੀ ਹੁਸ਼ਿਆਰਪੁਰ ਨੂੰ ਹਰਾ ਕੇ ਜਿੱਤੀ।ਦੋ ਨੰਬਰ ਦੀ ਕੁਸ਼ਤੀ ਵਿੱਚ ਅਨਮੋਲ ਬਾਹੜੋਵਾਲ ਜੇਤੂ ਰਿਹਾ ਤੇ ਕੀਪਾ ਬਗਵਾਈ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਹਾਰ ਗਿਆ।ਰੁਸਤਮੇ ਹਿੰਦ ਪਹਿਲਵਾਨ ਹਰਜੀਤ ਸਿੰਘ ਬਿਲਨ ਤੇ ਸੰਤ ਬੀਬੀ ਰਾਮ ਬਾਵਾ ਜੀ ਨੇ ਮਿਲ਼ ਕੇ ਪਹਿਲਵਾਨਾਂ ਨੂੰ ਇਨਾਮ ਦਿੱਤੇ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ।ਇਸ ਮੌਕੇ ਤੇ ਗੁਰਪ੍ਰੀਤ ਮਾਹਿਲਪੁਰੀ, ਤਲਵਿੰਦਰ ਸਿੰਘ ਹੀਰ, ਇਕਬਾਲ ਸਿੰਘ,ਰਣਜੀਤ ਸਿੰਘ ਪਹਿਲਵਾਨ,ਦੀਪਾ ਉੱਗੀ ਚਿੱਟੀ,ਭੁਪਿੰਦਰ ਬ੍ਰਹਮਪੁਰ, ਜਸਵੀਰ ਫਗਵਾੜਾ,ਬਿੰਦਾ ਬ੍ਰਹਮਪੁਰ,ਰਾਣਾਂ ਸੰਧਵਾਂ, ਜਸਵੀਰ ਸ਼ੀਰਾ, ਸੇਵਾਦਾਰ ਕਮਾਂਡੋ ਤੇ ਵੱਡੀ ਗਿਣਤੀ ਵਿੱਚ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਸ਼ਰਧਾਲੂ ਹਾਜ਼ਰ ਸਨ।