ਦਵਿੰਦਰਪਾਲ ਸਿੰਘ ਐਸ ਐਚ ਓ ਨੇ ਪੱਤਰਕਾਰਾਂ ਨਾਲ ਕੀਤੀ ਮੁਲਾਕਾਤ

ਨਵਾਂਸ਼ਹਿਰ - ਬੰਗਾ ਸਦਰ ਥਾਣਾ ਵਿਖੇ ਨਵੇਂ ਆਏ ਐਸ ਐਚ ਓ ਨੇ ਅਹੁਦਾ ਸੰਭਾਲਣ ਉਪਰੰਤ ਇਲਾਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਮਿਲਣੀ ਕੀਤੀ। ਇਸ ਮੌਕੇ ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਹਰਮੇਸ਼ ਵਿਰਦੀ, ਜਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ, ਪ੍ਰਧਾਨ ਸਬ ਡਿਵੀਜ਼ਨ ਬੰਗਾ ਸੰਜੀਵ ਭਨੋਟ, ਜਨਰਲ ਸਕੱਤਰ ਪ੍ਰਵੀਰ ਅਬੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾ ਨੇ ਐਸ ਐਚ ਓ ਨੂੰ ਸਦਰ ਥਾਣਾ ਬੰਗਾ ਵਿਖੇ ਤਾਇਨਾਤ ਹੋਣ ਤੇ ਜੀ ਆਇਆ ਕਹਿੰਦੇ ਹੋਏ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ।

ਇਸ ਮੌਕੇ ਐਸ ਐਚ ਓ ਨੇ ਪੱਤਰਕਾਰਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਅਤੇ ਪ੍ਰੈਸ ਦਾ ਰਿਸ਼ਤਾ ਅਟੁੱਟ ਹੈ ਪ੍ਰੈਸ ਲੋਕ ਤੰਤਰ ਦਾ ਚੌਥਾ ਥੰਮ ਹੈ। ਦੋਨਾਂ ਦੇ ਆਪਸੀ ਸਹਿਯੋਗ ਨਾਲ ਸਮਾਜ ਵਿੱਚੋ ਜੁਰਮ ਅਤੇ ਬੁਰਾਈਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਪੁਲਿਸ ਨੂੰ ਹਮੇਸ਼ਾ ਸੱਚੀ ਸੂਚਨਾ ਦਿਓ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਲੋਕ, ਨਸ਼ਾ ਤਸਕਰ, ਚੋਰ ਆਦਿ ਬਖਸ਼ੇ ਨਹੀਂ ਜਾਣਗੇ। ਇਨ੍ਹਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਉਨ੍ਹਾਂ ਦੇ ਮੋਬਾਇਲ ਨ:9855100051 ਤੇ ਜਾਣਕਾਰੀ ਦਿਤੀ ਜਾਵੇ, ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਚਾਈਨਾ ਸੰਥੇਟਿਕ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਇਸ ਤੋਂ ਬਾਜ ਆ ਜਾਣ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਈ ਪ੍ਰਕਾਰ ਦੇ  ਸੁਝਾਅ ਵੀ ਦਿੱਤੇ। ਇਸ ਮੌਕੇ ਸੁਰਜੀਤ ਮਜਾਰੀ, ਮਨਜਿੰਦਰ ਸਿੰਘ ਪ੍ਰੈਸ ਸਕੱਤਰ, ਨਰਿੰਦਰ ਮਾਹੀ, ਸੁਰਿੰਦਰ ਕਰਮ ਲਧਾਣਾ, ਚਰਨਜੀਤ ਸੱਲ੍ਹਾਂ, ਕੁਲਦੀਪ ਸਿੰਘ ਪਾਬਲਾ , ਮੁਨੀਸ਼ ਚੁਗ, ਬਿੱਟੂ ਭੱਟੀ, ਅਮਿਤ ਹੰਸ, ਸਬ ਇੰਸਪੈਕਟਰ ਕੁਲਜੀਤ ਸਿੰਘ ਹਾਜਰ ਸਨ।