
ਕਾਰ ਵਿੱਚੋਂ 1.80 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸੁਲਝਿਆ, ਦੋ ਕਾਬੂ
ਪਟਿਆਲਾ, 31 ਜਨਵਰੀ - ਸ਼ੁਤਰਾਣਾ ਪੁਲਿਸ 15 ਜਨਵਰੀ ਨੂੰ ਚੋਰਾਂ ਵੱਲੋਂ ਜੇ ਕੇ ਐਮ ਪੈਲੇਸ ਸ਼ੁਤਰਾਣਾ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿੱਚੋਂ 1.80 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ।
ਪਟਿਆਲਾ, 31 ਜਨਵਰੀ - ਸ਼ੁਤਰਾਣਾ ਪੁਲਿਸ 15 ਜਨਵਰੀ ਨੂੰ ਚੋਰਾਂ ਵੱਲੋਂ ਜੇ ਕੇ ਐਮ ਪੈਲੇਸ ਸ਼ੁਤਰਾਣਾ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿੱਚੋਂ 1.80 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਦੀ ਮਾਰਕਲ ਕਲੋਨੀ ਦੇ ਵਸਨੀਕ ਕੱਪੜਾ ਵਪਾਰੀ ਅਮਿਤ ਗਰਗ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਤੋਂ ਬਾਅਦ ਸ਼ੁਤਰਾਣਾ ਥਾਣੇ ਦੇ ਮੁੱਖ ਅਫ਼ਸਰ ਐਸ ਆਈ ਯਸ਼ਪਾਲ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਉਨ੍ਹਾਂ ਨਰਵਾਣਾ (ਜ਼ਿਲ੍ਹਾ ਜੀਂਦ-ਹਰਿਆਣਾ) ਦੇ ਅਮਿਤ ਕੁਮਾਰ (ਮੁੱਖ ਸਾਜ਼ਿਸ਼ਕਾਰ) ਤੇ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ 1 ਲੱਖ 40 ਹਜ਼ਾਰ ਰੁਪਏ ਤੇ ਵਾਰਦਾਤ ਲਈ ਵਰਤਿਆ ਪਲੈਟੀਨਾ ਮੋਟਰ ਸਾਈਕਲ ਬਰਾਮਦ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
