ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਰੋਸ ਧਰਨਾ
ਚੰਡੀਗੜ੍ਹ, 29ਜਨਵਰੀ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ 29 ਜਨਵਰੀ ਤੋਂ 31 ਜਨਵਰੀ ਤੱਕ ਪੰਜਾਬ ਦੇ 13 ਸਰਕਲਾਂ ਅੱਗੇ ਧਰਨਿਆਂ ਦੀ ਲੜੀ ਤਹਿਤ ਪਹਿਲੇ ਦਿਨ ਸਰਕਲ ਚੰਡੀਗੜ੍ਹ ਅੱਗੇ ਰੋਹ ਪੂਰਨ ਧਰਨਾ ਦਿੱਤਾ ਗਿਆ। ਚੰਡੀਗੜ੍ਹ ਜ਼ੋਨ ਦੇਇਸ ਧਰਨੇ ਵਿੱਚ ਸੂਬਾ ਕਮੇਟੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।

ਧਰਨੇ ਤੇ ਬੈਠੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ਼੍ਰੀ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਵਿਭਾਗ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ ਸਾਲ ਅਤੇ ਇਸ ਸਾਲ ਵਿੱਚ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕੋਈ ਵੀ ਪਦ ਉੱਨਤੀ ਨਹੀਂ ਹੋਈ ਅਤੇ ਨਾ ਹੀ ਪਦ ਉੱਨਤੀ ਕੋਟਾ ਪੰਜਾਹ ਤੋਂ ਪਝੰਤਰ ਪ੍ਰਤੀਸ਼ਤ ਕਰਨ ਲਈ ਅਤੇ ਪਦ ਉੱਨਤੀ ਲਈ ਸਮਾਂ ਘਟਾਉਣ ਲਈ ਕੋਈ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਉਪ ਮੰਡਲ ਇੰਜੀਨੀਅਰਾਂ ਨੂੰ ਸਫ਼ਰੀ ਭੱਤਾ ਦੇਣਾ ਤਾਂ ਦੂਰ ਸਗੋਂ ਜੂਨੀਅਰ ਇੰਜੀਨੀਅਰ ਤੋਂ ਖੋਹੇ ਪੈਟਰੋਲ ਭੱਤੇ ਨੂੰ ਮੁੜ ਬਹਾਲ ਕਰਨ ਲਈ ਕੁਝ ਵੀ ਨਹੀ ਂਕੀਤਾ ਜਾ ਰਿਹਾ।
ਐਸੋਸੀਏਸ਼ਨ ਦੇ ਚੈਅਰਮੈਨ ਸ੍ਰੀ ਸੁਖਵਿੰਦਰ ਸਿੰਘ ਲਵਲੀ, ਜਨਰਲ ਸਕੱਤਰ ਸ੍ਰੀ ਅਰਵਿੰਦ ਸੈਣੀ, ਵਿੱਤ ਸਕੱਤਰ ਕਮਰਜੀਤ ਸਿੰਘ ਮਾਨ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਵੀ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰੋਬੇਸ਼ਨ ਸਮਾਂ ਕਲੀਅਰ ਕਰਨ, ਉੱਪ ਮੰਡਲ ਇੰਜੀਨੀਅਰਾਂ ਦੀਆਂ ਖੋਹੀਆਂ ਵਿੱਤੀ ਸ਼ਕਤੀਆਂ ਮੁੜ ਬਹਾਲ ਕਰਨ, ਪਦ ਉੱਨਤੀ ਕੋਟੇ ਵਿੱਚ ਵਾਧਾ ਕਰਨ, ਨਾਨ ਗਜ਼ਟਿਡ ਨਾਲ ਸਬੰਧਤ ਮਸਲੇ ਮੁੱਖ ਦਫਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਹੋਰ ਮਸਲਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ ਗਿਆ ਅਤੇ ਵਿਭਾਗੀ ਮੁਖੀ ਵਲੋਂ ਮੀਟਿੰਗ ਵਿੱਚ ਕੀਤੇ ਲਿਖ਼ਤੀ ਵਾਅਦਿਆਂ ਤੋਂ ਲਗਾਤਾਰ ਮੁਨਕਰ ਹੋਇਆ ਜਾ ਰਿਹਾ ਹੈ ਜਿਸ ਕਾਰਨ ਸਮੂਹ ਇੰਜੀਨੀਅਰਾਂ ਵਿੱਚ ਵਿਆਪਕ ਰੋਸ ਹੈ।
ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਦੀਪਾਂਸ਼ ਗੁਪਤਾ, ਜ਼ੋਨ ਸਕੱਤਰ ਮਨਜੀਤ ਸਿੰਘ, ਵਿੱਤ ਸਕੱਤਰ ਗਗਨਦੀਪ ਸਿੰਘ, ਕੁਲਦੀਪ ਸਿੰਘ, ਰਣਜੀਤ ਸੈਣੀ, ਗੁਰਜਿੰਦਰ ਸਿੰਘ ਬੜਾਣਾ ਨੇ ਵੀ ਸੰਬੋਧਨ ਕੀਤਾ।