ਧੰਨ ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ 25-26 ਨੂੰ

ਨਵਾਂਸ਼ਹਿਰ - ਧੰਨ-ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਪਿੰਡ ਬੇਗਮਪੁਰਾ-ਸੰਗਤਪੁਰ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 25 ਅਤੇ 26 ਜਨਵਰੀ ਨੂੰ ਦਰਬਾਰ ਦੇ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਬੇਗਮਪੁਰਾ-ਸੰਗਤਪੁਰ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ।

ਨਵਾਂਸ਼ਹਿਰ - ਧੰਨ-ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਪਿੰਡ ਬੇਗਮਪੁਰਾ-ਸੰਗਤਪੁਰ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 25 ਅਤੇ 26 ਜਨਵਰੀ ਨੂੰ ਦਰਬਾਰ ਦੇ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਬੇਗਮਪੁਰਾ-ਸੰਗਤਪੁਰ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵੀਰਵਾਰ ਸ਼ਾਮ ਨੂੰ ਝੰਡੇ ਦੀ ਰਸਮ ਉਪਰੰਤ ਚਿਰਾਗ਼ ਰੁਸ਼ਨਾਏ ਜਾਣਗੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਦੂਸਰੇ ਦਿਨ ਸ਼ੁੱਕਰਵਾਰ 26 ਜਨਵਰੀ ਨੂੰ ਧਾਰਮਿਕ ਅਤੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਸੰਤ ਪ੍ਰਵਚਨ ਹੋਣਗੇ। ਉਪਰੰਤ ਨਾਮਵਰ ਗਾਇਕ ਰਾਜਾ ਗੁਲਾਬਗੜ੍ਹੀਆ, ਸੋਨਾ ਮੀਕਾ, ਲਵੀਸ਼ ਚੌਹਾਨ, ਕੌਰ ਸਿਸਟਰਜ ਅਤੇ ਨਿਰਮਲਜੀਤ ਭਰਪੂਰ ਹਾਜਰੀਆਂ ਲਗਵਾਉਣਗੇ। ਨਾਮਵਰ ਨੱਕਾਲ ਅਤੇ ਕੱਵਾਲ ਪਾਰਟੀਆਂ ਵੀ ਆਪਣੇ ਫਨ ਦਾ ਮੁਜਾਹਰਾ ਕਰਨਗੀਆਂ। ਚਾਹ ਪਕੌੜੇ ਅਤੇ ਦਰਬਾਰ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ‘ਚ ਭਾਰੀ ਉਤਸ਼ਾਹ ਹੈ। ਉਹਨਾਂ ਸਮੂਹ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਜੋੜ ਮੇਲੇ ਵਿਚ ਭਰਪੂਰ ਹਾਜਰੀ ਲਗਵਾ ਕੇ ਧੰਨ ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪ੍ਰਬੰਧਕ ਤੇ ਪਤਵੰਤੇ ਹਾਜਰ ਸਨ।