ਕਾਂਗਰਸ ਨੂੰ ਝਟਕਾ, ਦਰਜਨਾਂ ਪੰਚ ਸਰਪੰਚ 'ਆਪ' ਚ ਸ਼ਾਮਲ

ਦੇਵੀਗੜ੍ਹ, 19 ਜਨਵਰੀ - ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਹਲਕਾ ਸਨੌਰ ਤੋਂ ਬਲਾਕ ਭੁਨਰਹੇੜੀ ਦੇ ਕਈ ਪਿੰਡਾਂ ਦੇ ਦਰਜਨਾਂ ਪੰਚ-ਸਰਪੰਚ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ।

ਦੇਵੀਗੜ੍ਹ, 19 ਜਨਵਰੀ - ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਹਲਕਾ ਸਨੌਰ ਤੋਂ  ਬਲਾਕ ਭੁਨਰਹੇੜੀ ਦੇ ਕਈ ਪਿੰਡਾਂ ਦੇ  ਦਰਜਨਾਂ ਪੰਚ-ਸਰਪੰਚ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ । 
 ਪਠਾਣਮਾਜਰਾ ਨੇ  ਸ਼ਾਮਲ ਹੋਣ ਵਾਲੇ ਸਰਪੰਚਾਂ ਨੂੰ ਸਿਰਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਅਤੇ ਲੋਕਾਂ ਦੇ ਹਿੱਤਾਂ ਲਈ ਲਏ ਗਏ ਫ਼ੈਸਲਿਆਂ ਤੋਂ ਲੋਕ ਪ੍ਰਭਾਵਿਤ ਹੋਕੇ 'ਆਪ' ਦਾ ਪੱਲਾ ਫੜ ਰਹੇ ਹਨ। ਉਨ੍ਹਾਂ ਕਿਹਾ ਕਿ 
ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕਾਰਜ ਲਗਾਤਾਰ ਜਾਰੀ ਹੈ ਅਤੇ ਵਿਦੇਸ਼ਾਂ ਤੋਂ ਵੱਡੀਆਂ ਕੰਪਨੀਆਂ ਦੇ ਮਾਲਕ ਪੰਜਾਬ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰੀ ਥਾਵਾਂ ਨੂੰ ਵੇਚਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਿਜੀ ਥਰਮਲ ਪਲਾਂਟ ਨੂੰ ਖ਼ਰੀਦ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਨੀਅਤ ਸਾਫ ਹੋਵੇ ਤਾਂ ਹਰ ਇਕ ਕੰਮ ਸੰਭਵ ਹੋ ਜਾਂਦਾ ਹੈ ।
ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿਤਾ ਜਾਵੇਗਾ।
ਇਸ ਮੌਕੇ  ਆਮ ਆਦਮੀ ਪਾਰਟੀ ਦੇ ਆਗੂ ਸਿਮਰਜੀਤ  ਸਿੰਘ ਸੋਹਲ, ਜੋਗਿੰਦਰ ਸਿੰਘ ਚੁੰਹਟ, ਪੰਜਾਬ ਸਿੰਘ ਚੁੰਹਟ ਤੋਂ ਇਲਾਵਾ ਇਸ ਮੌਕੇ ਜਿਹੜੇ ਵਿਅਕਤੀ ‘ਆਪ’ ‘ਚ ਸ਼ਾਮਲ ਹੋਏ ਉਨ੍ਹਾਂ ਵਿੱਚ ਸੁਰਜਨ ਸਿੰਘ, ਸੁਖਚੈਨ ਸਿੰਘ, ਗੱਜਣ ਸਿੰਘ, ਜਗਮੋਹਨ ਸਿੰਘ, ਬਾਜ ਸਿੰਘ, ਜਾਗੀਰ ਸਿੰਘ, ਭਾਗ ਸਿੰਘ ਸੰਧੂ, ਨਿਸ਼ਾਨ ਸਿੰਘ ਅਲੀਪੁਰ, ਜਜਦੀਪ ਸਿੰਘ, ਕਾਲਾ ਸਿੰਘ, ਗੁਰਭੇਜ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ, ਨਛੱਤਰ ਸਿੰਘ ਕਛਵਾ, ਨਿਰਮਲ ਸਿੰਘ ਅਲੀਪੁਰ, ਕਸ਼ਮੀਰ ਸਿੰਘ, ਊਧਮ ਸਿੰਘ, ਗੁਰਮੇਜ ਸਿੰਘ ਕਛਵਾ, ਹਰਮਿੰਦਰ ਸਿੰਘ ਅਲੀਪੁਰ ਤੇ ਸ਼ੇਰ ਸਿੰਘ ਸ਼ਾਮਲ ਸਨ।