ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਭਾਲ ਯਾਤਰਾ ਤਹਿਤ ਨਵਾਂਸ਼ਹਿਰ ਚ ਰੋਸ ਮਾਰਚ ਕੱਢਿਆ।
ਨਵਾਂਸ਼ਹਿਰ - ਕੰਪਿਊਟਰ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਭਾਲ ਯਾਤਰਾ' ਤਹਿਤ ਜਿਹੜਾ ਪ੍ਰਧਾਨ ਹਰਜਿੰਦਰ ਸਿੰਘ ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾਂ ਅਤੇ ਜਨਰਲ ਸੈਕਟਰੀ ਸੁਰਿੰਦਰ ਸਹਿਜ ਦੀ ਅਗਵਾਈ ਵਿੱਚ ਅੱਜ ਨਵਾਂਸ਼ਹਿਰ ਦੇ ਮੁੱਖ ਬਾਜ਼ਾਰ 'ਚ ਰੋਸ ਮਾਰਚ ਕਰ ਕੇ ਰੈਲੀ ਕੀਤੀ ਗਈ । ਇਸ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੀ ਯੂਨੀਅਨ ਨੂੰ ਬਾਰ-ਬਾਰ ਗੱਲਬਾਤ ਲਈ ਸਮਾਂ ਦੇ ਕੇ ਮੀਟਿੰਗਾਂ ਰੱਦ ਕਰ ਰਹੇ ਹਨ, ਜਿਸ ਕਾਰਨ ਕੰਪਿਊਟਰ ਅਧਿਆਪਕ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਘੁੰਮ-ਘੁੰਮ ਕੇ ਮੁੱਖ ਮੰਤਰੀ ਦੀ ਭਾਲ ਕਰ ਰਹੇ ਹਨ।

ਇਸ ਦੌਰਾਨ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਭਾਲ ਵਾਲੇ ਪੈਂਫਲੇਟ ਅਤੇ ਪੋਸਟਰ ਵੀ ਵੰਡੇ ਗਏ। ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀਆਂ ਹੁਣ ਤੱਕ ਵੱਖ-ਵੱਖ ਮੰਤਰੀਆਂ ਅਤੇ ਸਬ ਕਮੇਟੀ ਨਾਲ 40 ਦੇ ਕਰੀਬ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਨਿਕਲੀਆਂ ਹਨ। ਹੁਣ ਉਨ੍ਹਾਂ ਨੂੰ ਸਿਰਫ ਮੌਜੂਦਾ ਮੁੱਖ ਮੰਤਰੀ ਤੋਂ ਉਮੀਦ ਰਹਿ ਗਈ ਹੈ ਕਿ ਉਹ ਮਸਲੇ ਦਾ ਕੋਈ ਸਾਰਥਕ ਹੱਲ ਕਰਨਗੇ ਪਰ ਇਹ ਮੁੱਖ ਮੰਤਰੀ ਹਰ ਵਾਰ ਗੱਲਬਾਤ ਦਾ ਸਮਾਂ ਦੇ ਕੇ ਮੀਟਿੰਗ ਰੱਦ ਕਰ ਦਿੰਦੇ ਹਨ, ਜਿਸ ਦੇ ਰੋਸ ਵਜੋਂ ਯੂਨੀਅਨ ਨੇ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕੀਤੀ ਹੈ।
ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾਂ ਨੇ ਦੱਸਿਆ ਕਿ ਇਹ ਯਾਤਰਾ ਪੰਜਾਬ ਦੇ ਸਾਰੇ ਜ਼ਿਲਿਆ 'ਚ ਹੁੰਦੀ ਹੋਈ ਮੋਹਾਲੀ 'ਚ ਜਾ ਕੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸਮਾਪਤ ਹੋਵੇਗੀ । ਇਸ ਰੋਸ ਰੈਲੀ ਚ ਲਖਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਰਣਜੀਤ ਕੌਰ, ਲਖਵੀਰ ਸਿੰਘ ਸ਼ਸੀਲ ਸ਼ਬੀਨਾ ,ਬਿੰਦੂ ਬਾਲੀ ਵਰਿੰਦਰ ਕੁਮਾਰ ਭੁਪਿੰਦਰ ਸਿੰਘ ਜਸਵੀਰ ਸਿੰਘ ਲਖਬੀਰ ਸਿੰਘ ਅਮਰਜੀਤ ਨਛੱਤਰ ਰਮਨ ਹਰਪ੍ਰੀਤ ਸਿੰਘ ਸੁਰਿੰਦਰ ਸੋਨੀ ਵਰਿੰਦਰ ਕੁਮਾਰ ਸਤਿੰਦਰ ਸੋਢੀ ਰਾਜ ਕੁਮਾਰ ਰਾਜਿੰਦਰ ਬਸਰਾ ਰਮਨ ਕੁਮਾਰ ਅਨੀਤਾ ਰਾਣੀ ਸੁਮਨ ਮਮਤਾ ਆਦਿ ਹਾਜ਼ਰ ਸਨ।