ਡੇਰਾ ਰਤਨਪੁਰੀ ਜੇਜੋ ਦੋਆਬਾ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ 14 ਜਨਵਰੀ ਦਿਨ ਐਤਵਾਰ ਮਾਘੀ ਦੀ ਸੰਗਰਾਂਦ ਨੂੰ

ਮਾਹਿਲਪੁਰ, (9 ਜਨਵਰੀ ) ਧੰਨ ਧੰਨ 108 ਸਵਾਮੀ ਰਤਨ ਦਾਸ ਜੀ ਮਹਾਰਾਜ ਅਤੇ ਧੰਨ ਧੰਨ 108 ਸੁਆਮੀ ਹਰਚਰਨ ਦਾਸ ਜੀ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ 14 ਜਨਵਰੀ 2024 ਦਿਨ ਐਤਵਾਰ ਮਾਘੀ ਦੀ ਸੰਗਰਾਂਦ ਨੂੰ ਡੇਰਾ ਰਤਨਪੁਰੀ ਜੇਜੋ ਦੋਆਬਾ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਗੱਦੀ ਨਸ਼ੀਨ ਸੰਤ ਬਾਬਾ ਅਮਨਦੀਪ ਜੀ ਨੇ ਦੱਸਿਆ ਕਿ ਇਸ ਮੌਕੇ ਅਕਾਲ ਅੱਖਾਂ ਦੇ ਹਸਪਤਾਲ ਅਤੇ ਲੈਸਿਕ ਲੇਜਰ ਸੈਂਟਰ ਜਲੰਧਰ ਦੇ ਮਾਹਰ ਡਾਕਟਰ, ਡਾਕਟਰ ਬਲਵੀਰ ਸਿੰਘ ਭੋਰਾ ਅਤੇ ਡਾਕਟਰ ਸਤਵੀਰ ਸਿੰਘ ਭੋਰਾ ਆਪਣੀ ਟੀਮ ਸਮੇਤ ਅੱਖਾਂ ਦਾ ਚੈੱਕ ਅਪ ਅਤੇ ਆਪਰੇਸ਼ਨ ਕਰਨਗੇl ਕੈਂਪ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 4 ਵਜੇ ਤੱਕ ਹੋਵੇਗਾl ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂl ਮੁਫਤ ਐਨਕਾਂ ਅਤੇ ਮੁਫਤ ਲੈਂਜ ਪਾਏ ਜਾਣਗੇl ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਸਚਿਨ ਦੁਗਲ ਅਤੇ ਗੁਰਮੀਤ ਲਾਲ ਸੁਨਿਆਰਾ ਜਨਤਾ ਆਪਟੀਕਲ ਬਲਾਚੌਰ ਵਲੋਂ ਐਨਕਾ ਦੀ ਸੇਵਾ ਕੀਤੀ ਜਾਵੇਗੀl ਇਸੇ ਤਰ੍ਹਾਂ ਡਾਕਟਰ ਪੁਰਸ਼ੋਤਮ ਲਾਲ ਅਤੇ ਡਾਕਟਰ ਨਰਿੰਦਰ ਕੁਮਾਰ ਵੱਲੋਂ ਬੀ.ਪੀ. ਅਤੇ ਸ਼ੂਗਰ ਦੇ ਟੈਸਟ ਫਰੀ ਕੀਤੇ ਜਾਣਗੇl ਦਵਾਈਆਂ ਦੀ ਸੇਵਾ ਮਾਸਟਰ ਚੰਨਣ ਰਾਮ ਸਾਹਬਾ ਵੱਲੋਂ ਕੀਤੀ ਜਾਵੇਗੀl ਇਸ ਮੌਕੇ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਡੇਰਾ ਰਤਨਪੁਰੀ ਦੇ ਗੱਦੀ ਨਸ਼ੀਨ ਸੰਤ ਬਾਬਾ ਅਮਨਦੀਪ ਜੀ ਨੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਭਰਪੂਰ ਫਾਇਦਾ ਉਠਾਉਣ l ਗੁਰੂ ਕਾ ਲੰਗਰ ਅਟੁੱਟ ਚੱਲੇਗਾl