47 ਸਾਲ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰ ਸੁਰੈਣ ਸਿੰਘ ਉੜਾਪੜ ਦਾ ਸੰਸਕਾਰ

ਨਵਾਂਸ਼ਹਿਰ - ਅੱਜ ਕਿਰਤੀ ਕਿਸਾਨ ਯੂਨੀਅਨ ਦੇ 47 ਆਸ ਪੁਰਾਣੇ ਸਰਗਰਮ ਵਰਕਰ ਸੁਰੈਣ ਸਿੰਘ(92) ਦਾ ਉਹਨਾਂ ਦੇ ਪਿੰਡ ਉੜਾਪੜ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ। ਦਿਲ ਦੀ ਧੜਕਣ ਰੁਕਣ ਨਾਲ ਬੀਤੇ ਕੱਲ ਉਹਨਾਂ ਦਾ ਦੇਹਾਂਤ ਹੋ ਗਿਆ ਸੀ।

ਨਵਾਂਸ਼ਹਿਰ - ਅੱਜ ਕਿਰਤੀ ਕਿਸਾਨ ਯੂਨੀਅਨ ਦੇ 47 ਆਸ ਪੁਰਾਣੇ ਸਰਗਰਮ ਵਰਕਰ ਸੁਰੈਣ ਸਿੰਘ(92) ਦਾ ਉਹਨਾਂ ਦੇ ਪਿੰਡ ਉੜਾਪੜ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ। ਦਿਲ ਦੀ ਧੜਕਣ ਰੁਕਣ ਨਾਲ ਬੀਤੇ ਕੱਲ ਉਹਨਾਂ ਦਾ ਦੇਹਾਂਤ ਹੋ ਗਿਆ ਸੀ।
 ਉਹਨਾਂ ਦੀ ਮ੍ਰਿਤਕ ਦੇਹ ਉੱਤੇ ਕਿਰਤੀ ਕਿਸਾਨ ਯੂਨੀਅਨ ਦਾ ਝੰਡਾ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਦਲਜੀਤ ਸਿੰਘ ਐਡਵੋਕੇਟ, ਕੁਲਵਿੰਦਰ ਸਿੰਘ ਵੜੈਚ, ਕਰਨੈਲ ਸਿੰਘ ਮੌਲਾ, ਪਰਮਜੀਤ ਸਿੰਘ ਸ਼ਹਬ ਪੁਰ, ਪਾਖਰ ਸਿੰਘ ਅਸਮਾਨ ਪੁਰ ਨੇ ਪਾਇਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਡਰਬੀ(ਇੰਗਲੈਂਡ) ਦੇ ਸਰਗਰਮ ਟਰੇਡ ਯੂਨੀਅਨ ਲੀਡਰ ਪਰਮਜੀਤ ਸਿੰਘ ਬਡਬਾਲ ਨੇ ਲਗਾਈ। 
ਇਸ ਮੌਕੇ ਮਾਸਟਰ ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚ, ਮੋਹਨ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਬਲਦੇਵ ਸਿੰਘ ਸਮੇਤ ਹੋਰ ਸ਼ਖਸੀਅਤਾਂ ਵੀ ਹਾਜਰ ਸਨ।