ਮਾਤਾ ਕੁਸ਼ੱਲਿਆ ਹਸਪਤਾਲ 'ਚ ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ ਮਨਾਇਆ

ਪਟਿਆਲਾ, 7 ਮਈ - ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਨਰਸਿੰਗ ਸਿਖਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਅੱਜ ਦੇ ਸਮਾਰੋਹ ਵਿੱਚ ਸੈਕਟਰੀ ਹੈਲਥ-ਕਮ-ਮਿਸ਼ਨ ਡਾਇਰੈਕਟਰ ਐਨ ਐਚ ਐਮ ਪੰਜਾਬ ਡਾ. ਅਭਿਨਵ ਤ੍ਰਿਖਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।

ਪਟਿਆਲਾ, 7 ਮਈ -  ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਅੰਤਰਰਾਸ਼ਟਰੀ  ਮਿਡਵਾਈਫਰੀ ਦਿਵਸ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਨਰਸਿੰਗ ਸਿਖਿਆਰਥਣਾਂ ਦੇ   ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਅੱਜ ਦੇ ਸਮਾਰੋਹ ਵਿੱਚ  ਸੈਕਟਰੀ ਹੈਲਥ-ਕਮ-ਮਿਸ਼ਨ ਡਾਇਰੈਕਟਰ ਐਨ ਐਚ ਐਮ ਪੰਜਾਬ ਡਾ. ਅਭਿਨਵ ਤ੍ਰਿਖਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। 
ਇਸ ਮੌਕੇ ਉਹਨਾਂ ਕਿਹਾ ਕਿ ਪੂਰੇ ਉੱਤਰੀ ਖੇਤਰ ਦਾ ਨੈਸ਼ਨਲ ਮਿਡਫਾਈਫਰੀ ਟ੍ਰੇਨਿੰਗ ਇੰਸਟੀਚਿਊਟ ਪਟਿਆਲਾ ਵਿਖੇ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ ਜੋ ਕਿ ਦੇਸ਼ ਦਾ ਤੀਸਰਾ ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਹੈ, ਜਿਸ ਵਿੱਚ ਪਹਿਲੇ ਬੈਚ ਤਹਿਤ ਨੌ ਸਟਾਫ ਨਰਸਾਂ ਮਿਡਵਾਈਫਰੀ ਦੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਦੂਸਰੇ ਬੈਚ ਦੀਆਂ ਨੌ  ਸਟਾਫ ਨਰਸਾਂ ਨੂੰ ਜੱਚਾ ਬੱਚਾ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਨਾਰਮਲ ਜਣੇਪੇ ਕਰਨ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਰਭਵਤੀ ਮਾਵਾਂ ਦੀ ਸਮੇਂ ਸਿਰ ਰਜਿਸਟਰੇਸ਼ਨ ਕਰਕੇ ਉਹਨਾਂ ਨੂੰ ਬਣਦੀਆਂ ਸਿਹਤ ਸੇਵਾਵਾਂ ਮੁਹਈਆ ਕਰਾਉਣੀਆਂ ਯਕੀਨੀ ਬਣਾਈਆਂ ਜਾਣ, ਖਾਸ ਕਰਕੇ ਹਾਈ ਰਿਸਕ ਮਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। 
ਪੰਜਾਬ ਵਿੱਚ ਇਸ ਸਮੇਂ 97 ਪ੍ਰਤੀਸ਼ਤ ਦੇ ਕਰੀਬ ਸੰਸਥਾਗਤ ਜਣੇਪੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਤਿੰਨ ਹੋਰ ਸਟੇਟ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਖੋਲੇ ਜਾ ਰਹੇ ਹਨ। ਸਟੇਟ ਪ੍ਰੋਗਰਾਮ ਅਫਸਰ ਡਾ. ਇੰਦਰਦੀਪ ਕੌਰ ਨੇ ਦੱਸਿਆ ਕਿ ਇਸ ਵਿੱਚ ਪਾਰਟਨਰ ਏਜੰਸੀ ਤਹਿਤ ਰੱਖੇ ਗਏ ਇੰਟਰਨੈਸ਼ਨਲ ਐਜੂਕੇਟਰ ਟ੍ਰੇਨਿੰਗ ਦੇ ਰਹੇ ਹਨ ਤਾਂ ਜੋ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਸਕੇ। ਇਸ ਮੌਕੇ ਐਮ ਐਸ ਮਾਤਾ ਕੁਸ਼ੱਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਮਾਵਾਂ ਨੂੰ ਜਨੇਪੇ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। 
ਇਸ ਮੌਕੇ ਡਿਪਟੀ ਡਾਇਰੈਕਟਰ ਫੈਮਿਲੀ ਵੈਲਫੇਅਰ ਡੀ ਐਚ ਐਸ ਪੰਜਾਬ ਤੋਂ ਡਾ਼ ਨਿਧੀ,  ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ , ਰਜਿੰਦਰਾ ਹਸਪਤਾਲ ਗਾਇਨੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਪ੍ਰੀਤ ਕਮਲ ਸਿਬੀਆ , ਪ੍ਰੋਫੈਸਰ ਡਾ. ਸਤਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਅਤੇ ਡਾ. ਅਸ਼ਰਫਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ਼ ਐਸ ਜੇ ਸਿੰਘ,  ਪ੍ਰਿੰਸੀਪਲ ਨਰਸਿੰਗ ਸਕੂਲ ਰਾਜਵਿੰਦਰ ਕੌਰ, ਨਰਸਿੰਗ ਸਕੂਲ ਰਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਿੰਸੀਪਲ ਬਲਵਿੰਦਰ ਕੌਰ, ਵਾਈਸ ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਫੈਕਲਟੀ ਮੈਂਬਰ ਅਤੇ ਨਰਸਿੰਗ ਸਕੂਲ ਦੀਆਂ ਸਿਖਿਆਰਥਣਾਂ ਹਾਜ਼ਰ ਸਨ।