ਡੀ.ਬੀ.ਯੂ. ਕਾਰਪੋਰੇਟ ਰਿਲੇਸ਼ਨਜ਼ ਸੈੱਲ ਦੀ ਮੁਹਿੰਮ 'ਚ ਨੌਕਰੀ ਦੀਆਂ ਹੋਈਆਂ ਪੇਸ਼ਕਸ਼ਾਂ

ਮੰਡੀ ਗੋਬਿੰਦਗੜ੍ਹ, 7 ਮਈ - ਦੇਸ਼ ਭਗਤ ਯੂਨੀਵਰਸਿਟੀ ਦੇ ਕਾਰਪੋਰੇਟ ਰਿਲੇਸ਼ਨਜ਼ ਸੈੱਲ, ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਵਿੱਚ ਹਾਲ ਹੀ ਵਿੱਚ ਬੀ.ਏ., ਬੀ.ਐੱਡ ਅਤੇ ਐੱਮ.ਐੱਸਸੀ. ਮਨੋਵਿਗਿਆਨ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਵਾਲੇ ਵਿਦਿਆਰਥੀਆਂ ਲਈ ਕਰੀਅਰ ਦੇ ਲਾਹੇਵੰਦ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਫਲ ਪਲੇਸਮੈਂਟ ਡਰਾਈਵ ਸੰਪੰਨ ਹੋਈ।

ਭਾਰਤੀ ਏਅਰਟੈੱਲ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨਾਂ ਵਿੱਚ ਹਿੱਸਾ ਲਿਆ, ਕਾਰਪੋਰੇਟ ਸੱਭਿਆਚਾਰ, ਵੱਖ-ਵੱਖ ਨੌਕਰੀਆਂ ਦੀਆਂ ਭੂਮਿਕਾਵਾਂ ਅਤੇ ਸੰਸਥਾ ਦੇ ਅੰਦਰ ਕਰੀਅਰ ਦੀ ਤਰੱਕੀ ਦੇ ਮੌਕਿਆਂ ਬਾਰੇ ਗਿਆਨ ਭਰਪੂਰ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਦੇ  ਹੁਨਰ ਮੁਲਾਂਕਣ ਅਤੇ ਇੰਟਰਵਿਊ ਮਗਰੋਂ  ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਭਾਰਤੀ ਏਅਰਟੈੱਲ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ।
ਡੀਬੀਯੂ ਕਾਰਪੋਰੇਟ ਰਿਲੇਸ਼ਨ ਸੈੱਲ ਦੀ ਮੈਨੇਜਰ ਪੂਜਾ ਕਥੂਰੀਆ ਨੇ ਕਿਹਾ, "ਭਾਗ ਲੈਣ ਵਾਲੇ ਵਧੇਰੇ ਵਿਦਿਆਰਥੀਆਂ ਨੇ ਨੌਕਰੀ ਪ੍ਰਾਪਤ ਕੀਤੀ, ਜੋ ਕਿ ਰੁਜ਼ਗਾਰ ਯੋਗਤਾ ਨੂੰ ਵਧਾਉਣ ਅਤੇ ਕਰੀਅਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦਰਸਾਉਂਦਾ ਹੈ।" ਪਲੇਸਮੈਂਟ ਡਰਾਈਵ ਵਿੱਚ ਬੀਏ, ਬੀਏ ਬੀ ਐੱਡ ਅਤੇ ਐੱਮ ਐਸਸੀ ਮਨੋਵਿਗਿਆਨ ਦੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਵੱਖ ਵੱਖ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ। ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਭਾਰਤੀ ਏਅਰਟੈੱਲ ਦੀ ਭਾਈਵਾਲੀ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਅਸੀਂ ਇਸ ਪਲੇਸਮੈਂਟ ਡਰਾਈਵ ਨੂੰ ਸਫ਼ਲ ਬਣਾਉਣ ਲਈ ਭਾਰਤੀ ਏਅਰਟੈੱਲ ਦੀ ਭਾਈਵਾਲੀ ਅਤੇ ਅਟੁੱਟ ਸਹਿਯੋਗ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ, ਸਮਰਪਣ ਅਤੇ ਮਿਸਾਲੀ ਪ੍ਰਦਰਸ਼ਨ ਦੀ ਪ੍ਰਸ਼ੰਸਾ ਵੀ ਕੀਤੀ ।