
ਬਦਫੈਲੀ ਦੇ ਸ਼ਿਕਾਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਿਓ- ਪੁੱਤਰ ਗ੍ਰਿਫ਼ਤਾਰ
पटियाला, 3 जनवरी - थाना भादसों के गांव स्करली के 21 वर्षीय युवक दिलशाद खान ने प्रताड़ना के चलते नए साल के पहले दिन फांसी लगाकर अपनी जीवन लीला समाप्त कर ली। गांव के सुखवीर सिंह ने कथित तौर पर उसके साथ दुर्व्यवहार किया वहीं इस वारदात को अंजाम देने के बाद आरोपी ने दिलशाद को ब्लैकमेल करना शुरू कर दिया.
ਪਟਿਆਲਾ, 3 ਜਨਵਰੀ - ਭਾਦਸੋਂ ਥਾਣੇ ਦੇ ਪਿੰਡ ਸਕਰਾਲੀ ਦੇ 21 ਸਾਲਾ ਨੌਜਵਾਨ ਦਿਲਸ਼ਾਦ ਖ਼ਾਨ ਨੇ ਬੇਇਜ਼ਤੀ ਤੋਂ ਪ੍ਰੇਸ਼ਾਨ ਹੋਣ ਕਰਕੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਹੀ ਸੁਖਵੀਰ ਸਿੰਘ ਨੇ ਉਸ ਨਾਲ ਕਥਿਤ ਤੌਰ ਤੇ ਬਦਫੈਲੀ ਕੀਤੀ ਸੀ| ਤੇ ਇਹ ਕੁਕਰਮ ਕਰਨ ਤੋਂ ਬਾਅਦ ਦੋਸ਼ੀ ਨੇ ਦਿਲਸ਼ਾਦ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਮ੍ਰਿਤਕ ਬਹੁਤ ਪ੍ਰੇਸ਼ਾਨ ਹੋ ਗਿਆ, ਉਸਨੇ ਦੋਸ਼ੀ ਦੇ ਪਿਤਾ ਨੂੰ ਵੀ ਇਸ ਬਾਰੇ ਦੱਸਿਆ ਪਰ ਉਸਨੇ ਆਪਣੇ ਪੁੱਤਰ ਦਾ ਪੱਖ ਲਿਆ ਤੇ ਦਿਲਸ਼ਾਦ ਦੀ ਮਾਰ ਕੁੱਟ ਵੀ ਕੀਤੀ। ਫਾਹਾ ਲੈਣ ਤੋਂ ਪਹਿਲਾਂ ਮ੍ਰਿਤਕ ਨੇ ਮੋਬਾਇਲ ਵਿੱਚ ਦੋਸ਼ੀਆਂ ਖਿਲਾਫ਼ ਵੀਡੀਓ ਵੀ ਬਣਾਈ। ਇਸ ਵੀਡੀਓ ਨੂੰ ਹਾਸਲ ਕਰਨ ਮਗਰੋਂ ਮ੍ਰਿਤਕ ਦੀ ਮਾਂ ਪ੍ਰਵੀਨ ਬੇਗ਼ਮ ਦੀ ਸ਼ਿਕਾਇਤ 'ਤੇ ਥਾਣਾ ਭਾਦਸੋਂ ਨੇ ਮਾਮਲਾ ਦਰਜ ਕੀਤਾ। ਪੁਲਿਸ ਨੇ ਦੋਸ਼ੀ ਸੁਖਵੀਰ ਸਿੰਘ ਤੇ ਉਸਦੇ ਪਿਤਾ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
