ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਸਾਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ
ਹੁਸ਼ਿਆਰਪੁਰ - ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਮਾਹਿਲਪੁਰ ਨੇੜੇ ਬਲਾਇੰਡ ਸਕੂਲ ਬਾਹੋਵਾਲ ਵਿਖੇ ਨੇਤਰਹੀਣ ਬੱਚਿਆਂ ਨਾਲ ਸਮਾਗਮ ਕਰਵਾਇਆ ਗਿਆ। ਕਲੱਬ ਵੱਲੋਂ ਨੇਤਰਹੀਣ ਸਕੂਲ ਵਿੱਚ ਰਹਿ ਰਹੇ ਬੱਚਿਆਂ ਨੂੰ ਗਰਮ ਟੋਪੀਆਂ, ਜੁਰਾਬਾਂ, ਫਲ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਕਲੱਬ ਵੱਲੋਂ ਬੱਚਿਆਂ ਨੂੰ ਨਹਾਉਣ ਲਈ ਠੰਡ ਦੇ ਦਿਨਾਂ ਵਿੱਚ ਗਰਮ ਪਾਣੀ ਕਰਨ ਲਈ 25 ਲੀਟਰ ਦਾ ਇਲੈਕਟ੍ਰਿਕ ਗੀਜ਼ਰ ਵੀ ਦਿੱਤਾ ਗਿਆ।

ਇਸ ਮੌਕੇ ਨੇਤਰਹੀਣ ਬੱਚਿਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਬਦ ਕੀਰਤਨ ਦਾ ਗੁਣਗਾਨ ਕੀਤਾ ਅਤੇ ਬੱਚਿਆਂ ਨੂੰ ਗਿਆਰਾ ਸੌ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਇੰਦਰਪਾਲ ਸਚਦੇਵਾ ਨੇ ਦੱਸਿਆ ਕਿ 27 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਦੇ ਨਵਾਬ ਨੇ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਦੀਵਾਰ ਵਿੱਚ ਜਿੰਦਾ ਚਿਣਵਾ ਦਿੱਤਾ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਚਾਰੇ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਵਿੱਚ ਹੀ ਸ਼ਹੀਦੀ ਸਿੱਖ ਧਰਮ ਲਈ ਮਾਣ ਵਾਲੀ ਗੱਲ ਸੀ। ਇਸੇ ਲਈ 22 ਦਸੰਬਰ ਤੋਂ 29 ਦਸੰਬਰ ਤੱਕ ਸਾਰੇ ਧਰਮਾਂ ਦੇ ਲੋਕ ਇਨ੍ਹਾਂ ਦਿਨਾਂ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਉਂਦੇ ਹਨ। ਪ੍ਰੋਜੈਕਟ ਚੇਅਰਮੈਨ ਸਰਦਾਰ ਜਗਮੀਤ ਸਿੰਘ ਸੇਠੀ ਨੇ ਕਿਹਾ ਕਿ ਰੋਟਰੀ ਕਲੱਬ ਮਿਡ ਟਾਊਨ ਸਮੇਂ-ਸਮੇਂ 'ਤੇ ਇਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਮੌਕੇ ਸਤੀਸ਼ ਗੁਪਤਾ, ਮਨੋਜ ਓਹਰੀ, ਜਸਵੰਤ ਸਿੰਘ ਭੋਗਲ, ਜੋਗਿੰਦਰ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਲਵਕੇਸ਼ ਮਹਿਰਾ, ਡੀ.ਪੀ.ਕਥੂਰੀਆ ਆਦਿ ਮੈਂਬਰ ਹਾਜ਼ਰ ਸਨ। ਬਲਾਇੰਡ ਸਕੂਲ ਦੇ ਡਾਇਰੈਕਟਰ ਅਤਰ ਰਾਮ ਨੇ ਆਏ ਹੋਏ ਸਾਰੇ ਰੋਟਰੀ ਮੈਂਬਰਾਂ ਦਾ ਧੰਨਵਾਦ ਕੀਤਾ।