
ਪਿੰਡ ਬੱਲਾਂ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ
ਜਲੰਧਰ - ਕਰਤਾਰਪੁਰ ਹਲਕੇ ਦੇ ਪਿੰਡ ਮੰਨਣ ਦੇ ਕੋਲ ਬੱਲਾਂ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਬਸਪਾ ਪੰਜਾਬ ਦੀ ਟੀਮ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਫੁੱਲਮਲਾਵਾ ਭੇਂਟ ਕੀਤੀਆਂ ਗਈਆਂ।
ਜਲੰਧਰ - ਕਰਤਾਰਪੁਰ ਹਲਕੇ ਦੇ ਪਿੰਡ ਮੰਨਣ ਦੇ ਕੋਲ ਬੱਲਾਂ ਕਲਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਬਸਪਾ ਪੰਜਾਬ ਦੀ ਟੀਮ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਫੁੱਲਮਲਾਵਾ ਭੇਂਟ ਕੀਤੀਆਂ ਗਈਆਂ।
ਬਹੁਜਨ ਸਮਾਜ ਦੀ ਅਣਖ ਜਗਾਉਣ ਲਈ ਹਰ ਪਹਿਲੂ ਤੇ ਗੱਲਬਾਤ ਰੱਖਦਿਆਂ ਜਸਵੀਰ ਸਿੰਘ ਗੜ੍ਹੀ ਸਾਹਿਬ ਨੇ ਕਿਹਾ ਕਿ ਜ਼ਾਤ ਪਾਤ ਸਾਡਾ ਖਹਿੜਾ ਨਹੀਂ ਛੱਡਦੀ। ਅਸੀਂ ਚਾਹੇ ਕਿਸੇ ਵੀ ਦੇਸ਼ ਵਿੱਚ ਚਲੇ ਜਾਈਏ ਅਤੇ ਅਸੀਂ ਚਾਹੇ ਕੋਈ ਵੀ ਧਰਮ ਅਖ਼ਤਿਆਰ ਕਰ ਲਈਏ ਪਰ ਜ਼ਾਤ ਸਾਡਾ ਪਿੱਛਾ ਨਹੀਂ ਛੱਡਦੀ। ਚਾਹੇ ਤਥਾਗਤ ਮਹਾਨਮਾਨਵ ਬੁੱਧ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਤੋਂ ਬਾਅਦ ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਵੱਖ ਵੱਖ ਤਰ੍ਹਾਂ ਨਾਲ ਜ਼ਾਤ ਪਾਤ ਦੇ ਵਿਰੁੱਧ ਲੰਬੀ ਲੜਾਈ ਲੜੀ। ਅਸੀਂ ਵੀ ਉਨ੍ਹਾਂ ਦੀ ਔਲਾਦ ਹਾਂ ਜਿਸ ਲਈ ਬਸਪਾ ਸਭ ਊਨਤਾਈਆ ਨੂੰ ਦੂਰ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਜ਼ਾਤ ਪਾਤ ਨੂੰ ਖਤਮ ਕਰਕੇ ਸਰਬੱਤ ਦਾ ਭਲਾ ਚਾਹੁੰਦੀ ਹੈ। ਬੱਸ ਸਭ ਇਨਸਾਨ ਬਰਾਬਰ ਹਨ, ਇਹ ਕੰਮ ਆਪਣੇ ਰਾਜ ਤੋਂ ਵਗੈਰ ਨਹੀਂ ਹੋਣਾ। ਅਸ਼ੋਕ ਸਮਰਾਟ ਅਤੇ ਭੈਣ ਮਾਇਆਵਤੀ ਜੀ ਦਾ ਰਾਜ ਸਭ ਤੋਂ ਵਧੀਆ ਰਾਜ ਸੀ ਇਹ ਗੱਲ ਵਿਪਨ ਕੁਮਾਰ ਪੰਜਾਬ ਦੇ ਕੋਆਰਡੀਨੇਟਰ ਜੀ ਨੇ ਕਹੇ। ਬਸਪਾ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੇ ਕਾਫੀ ਲੰਬੀ ਚੌੜੀ ਗੱਲਬਾਤ ਉਦਾਹਰਣ ਦੇ ਦੇ ਕੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਣਾ ਏਕਾ ਰੱਖੋ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਵਿੱਚ ਵਿਸ਼ਵਾਸ ਰੱਖੋ ਤੁਹਾਡਾ ਕੋਈ ਕੁੱਝ ਵੀ ਨਹੀਂ ਬਿਗਾੜ ਸਕਦਾ। ਬਸਪਾ ਹਲਕਾ ਕਰਤਾਰਪੁਰ ਦੀ ਪੂਰੀ ਟੀਮ ਉਸ ਵੇਲੇ ਹਾਜ਼ਰ ਸੀ।
