ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਅਧਿਕਾਰੀਆਂ ਤੋਂ ਡਾਕਟਰ ਬਣਨ ਦੀ ਲਈ ਜਾਣਕਾਰੀ

ਪਟਿਆਲਾ, 27 ਦਸੰਬਰ - ਡਾਇਰੈਕਟਰ ਸਕੂਲ ਆਫ ਐਜੁਕੇਸ਼ਨ (ਸੈਕੰਡਰੀ) ਵੱਲੋਂ ਸਕੂਲ ਆਫ ਐਮੀਨੈਂਸ ਦੇ 11ਵੀਂ ਦੇ ਵਿਦਿਆਰਥੀਆਂ ਦੇ ਵੱਖ ਵੱਖ ਸੰਸਥਾਵਾਂ ਦੇ ਐਕਸਪੋਜ਼ਰ ਦੌਰੇ ਕਰਵਾਏ ਜਾ ਰਹੇ ਹਨ, ਜਿਸ ਦਾ ਉਦੇਸ਼ ਵਿਹਾਰਕ ਐਕਸਪੋਜ਼ਰ ਅਤੇ ਵੱਖ ਵੱਖ ਖੇਤਰਾਂ ਵਿੱਚ ਮਾਹਿਰਾਂ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਦੇ ਅਨੁਭਵ ਨੂੰ ਵਧਾਉਣਾ ਹੈ। ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਸਕੂਲ ਆਫ ਐਮੀਨੈਂਸ ਸਮਾਣਾ, ਫੀਲਖਾਨਾ ਪਟਿਆਲਾ, ਮਰਦਾਪੂਰ, ਘੱਗਾ, ਮਹਿੰਦਰਗੰਜ ਰਾਜਪੁਰਾ ਅਤੇ ਭਾਦਸੋਂ ਦੇ ਮੈਡੀਕਲ ਦੀ ਪੜਾਈ ਕਰ ਰਹੇ 40 ਦੇ ਕਰੀਬ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਹਸਪਤਾਲ ਮਾਤਾ ਕੁਸ਼ਲਿਆ ਦਾ ਦੌਰਾ ਕੀਤਾ ਗਿਆ।

ਦਫਤਰ ਸਿਵਲ ਸਰਜਨ ਵਿਖੇ ਪੰਹੁਚਣ 'ਤੇ ਇਹਨਾਂ ਵਿਦਿਆਰਥੀਆਂ ਵੱਲੋਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨਾਲ ਮੁਲਾਕਤ ਕੀਤੀ ਅਤੇ ਦੱਸਿਆ ਕਿ ਉਹ ਭੱਵਿਖ ਵਿੱਚ ਡਾਕਟਰ ਬਣ ਕੇ ਬਿਮਾਰ ਮਰੀਜ਼ਾਂ ਦਾ ਜਲਦ ਇਲਾਜ ਕਰਕੇ ਸਮਾਜ ਸੇਵਾ ਦਾ ਕੰਮ ਕਰਨਾ ਚਾਹੁੰਦੇ ਹਨ। ਸਿਵਲ ਸਰਜਨ ਨੇ ਇਹਨਾਂ ਵਿਦਿਅਰਥੀਆਂ ਨੂੰ ਜ਼ਿੰਦਗੀ ਵਿੱਚ ਆਪਣੇ ਸੁਪਨੇ ਸਾਕਾਰ ਕਰਨ ਅਤੇ ਕਾਮਯਾਬ ਹੋਣ ਦੇ ਨੁਕਤੇ ਦੱਸਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਮਿਹਨਤ ਅਤੇ ਲਗਨ ਨਾਲ ਪੜਾਈ ਜਾਰੀ ਰੱਖੀ ਜਾਵੇ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਡਾਕਟਰ ਬਣਨ ਲਈ ਐਮ.ਬੀ.ਬੀ.ਐਸ. ਦੀ ਪੜਾਈ ਕਰਨ, ਉਸ ਵਿੱਚ ਦਾਖਲੇ ਦੀ ਪ੍ਰੀਕਿਰਿਆ,ਪ੍ਰੀਖਿਆ ਦੀ ਤਿਆਰੀ ਅਤੇ ਮੈਡੀਕਲ ਨਾਲ ਸਬੰਧਤ ਹੋਰ ਵਿਸ਼ੇ ਬੀ.ਡੀ.ਐਸ, ਬੀ.ਏ.ਐਮ.ਐਮ. ਅਤੇ ਪੈਰਾ ਮੈਡੀਕਲ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੂੰ ਡਾਕਟਰ ਬਣਨ ਲਈ ਉਹਨਾਂ ਨੂੰ ਆਪਣੀ ਪੜਾਈ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਆ।ਇਸ ਉਪਰੰਤ ਡਾ. ਸੁਮੀਤ ਸਿੰਘ ਅਤੇ ਜਿਲ੍ਹਾ ਮਾਸ ਮੀਡੀਆ ਕ੍ਰਿਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਹਸਪਤਾਲ ਦੀ ਰਜਿਸ਼ਟਰੇਸ਼ਨ ਕਾਂਉਟਰ, ਮੈਡੀਸਨ, ਬੱਚਿਆਂ,ਹੱਡੀਆਂ, ਅੱਖਾਂ, ਈ.ਐਨ.ਟੀ., ਗਾਇਨੀ ਆਦਿ ਦੀ ਓ.ਪੀ.ਡੀ ਦਾ ਦੋਰਾ ਕਰਵਾਇਆ ਗਿਆ ਜਿਥੇ ਟੀ.ਬੀ ਦੇ ਮਾਹਰ ਡਾ. ਜੋਰਾਵਾਰ ਸਿੰਘ, ਗਾਇਨੀ ਦੇ ਮਾਹਰ ਡਾ. ਚੰਚਲ, ਦੰਦਾਂ ਦੇ ਮਾਹਰ ਡਾ. ਬਲਜਿੰਦਰ ਮਾਨ, ਪੈਥਾਲੋਜੀ ਦੇ ਡਾਕਟਰ ਜਾਵੀਆ ਵੱਲੋਂ ਆਪਣੀ ਓ.ਪੀ.ਡੀ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਹਸਪਤਾਲ ਦੀ ਕਾਰਗੁਜਾਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਇਸ ਮੋਕੇ ਵਿਦਿਆਰਥੀਆਂ ਨੂੰ ਆਈ.ਸੀ.ਯੂ, ਐਮਰਜੈਂਸੀ ਅਤੇ ਵੱਖ ਵੱਖ ਵਾਰਡਾਂ ਦਾ ਵੀ ਦੋਰਾ ਕਰਵਾਇਆ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਆਫ ਐਮੀਨੈਂਸ ਫੀਲਖਾਨਾ ਤੋਂ ਅਧਿਆਪਕ ਮੈਡਮ ਰਵਦੀਪ ਕੋਰ, ਭਾਦਸੋਂ ਤੋਂ ਅਧਿਆਪਕ ਮਰਦਾਂਪੂਰ ਤੋਂ ਕਰਮ ਪਾਲ ਸ਼ਰਮਾ, ਘੱਗਾ ਤੋਂ ਨਵਦੀਪ ਸਿੰਘ, ਮਹਿੰਦਰਗੰਜ ਰਾਜਪੂਰਾ ਤੋਂ ਮੈਡਮ ਵੀਨਾ ਅਰੋੜਾ ਅਤੇ ਸਮਾਣਾ ਤੋਂ ਅਧਿਆਪਕ ਅਸ਼ਵਨੀ ਬਾਂਸਲ ਵੀ ਵਿਦਿਆਰਥੀਆਂ ਦੇ ਨਾਲ ਸਨ।