
ਧੁੰਦ ਚ ਵਾਹਨ ਚਲਾਉਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ : ਇੰਸਪੈਕਟਰ ਜੈ ਪਾਲ
ਗੜ੍ਹਸ਼ੰਕਰ - ਜਿੱਥੇ ਵੱਧ ਰਹੀ ਠੰਡ ਦੇ ਕਹਿਰ ਨਾਲ ਧੁੰਦ ਵਿੱਚ ਵੀ ਦਿਨ ਪਰ ਦਿਨ ਵਾਧਾ ਹੋ ਰਿਹਾ ਹੈ ਉੱਥੇ ਹੀ ਧੁੰਦ ਜ਼ਿਆਦਾ ਹੋਣ ਕਾਰਨ ਅਕਸਰ ਦੁਰਘਟਨਾ ਹੋਣ ਦਾ ਖ਼ਤਰਾ ਵੀ ਬਣਿਆ ਹੀ ਰਹਿੰਦਾ ਹੈ ਜਿਸ ਕਾਰਨ ਰਾਤ ਅਤੇ ਸਵੇਰ ਸਮੇਂ ਵੱਖ ਵੱਖ ਪ੍ਰਕਾਰ ਦੇ ਵਾਹਨ ਚਲਾਉਣਾ ਬਹੁਤ ਔਖਾ ਹੋ ਗਿਆ|
ਗੜ੍ਹਸ਼ੰਕਰ - ਜਿੱਥੇ ਵੱਧ ਰਹੀ ਠੰਡ ਦੇ ਕਹਿਰ ਨਾਲ ਧੁੰਦ ਵਿੱਚ ਵੀ ਦਿਨ ਪਰ ਦਿਨ ਵਾਧਾ ਹੋ ਰਿਹਾ ਹੈ ਉੱਥੇ ਹੀ ਧੁੰਦ ਜ਼ਿਆਦਾ ਹੋਣ ਕਾਰਨ ਅਕਸਰ ਦੁਰਘਟਨਾ ਹੋਣ ਦਾ ਖ਼ਤਰਾ ਵੀ ਬਣਿਆ ਹੀ ਰਹਿੰਦਾ ਹੈ ਜਿਸ ਕਾਰਨ ਰਾਤ ਅਤੇ ਸਵੇਰ ਸਮੇਂ ਵੱਖ ਵੱਖ ਪ੍ਰਕਾਰ ਦੇ ਵਾਹਨ ਚਲਾਉਣਾ ਬਹੁਤ ਔਖਾ ਹੋ ਗਿਆ| ਸੰਗਣੀ ਧੁੰਦ ਹੋਣ ਕਾਰਨ ਅਨੇਕਾਂ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਵੀ ਜਾਂ ਚੁੱਕੀਆਂ । ਸਾਨੂੰ ਸੜਕਾਂ 'ਤੇ ਲੱਗੇ ਹੋਏ ਬੋਰਡ ਅਕਸਰ ਦੇਖਣ ਨੂੰ ਮਿਲਦੇ ਹਨ ਜਿਸ 'ਚ ਲਿਖਿਆ ਹੁੰਦਾ ਹੈ ਕਿ 'ਦੁਰਘਟਨਾ ਨਾਲੋਂ ਦੇਰੀ ਭਲੀ'। ਸਾਨੂੰ ਵਾਹਨ ਚਲਾਉਂਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਡੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਅ ਸਕਦੀ ਹੈ। ਗੱਲਬਾਤ ਕਰਦਿਆਂ ਗੜ੍ਹਸ਼ੰਕਰ ਤੋਂ ਐਸ.ਐੱਚ.ਓ ਥਾਣਾ ਮੁੱਖੀ ਇੰਸਪੈਕਟਰ ਜੈ ਪਾਲ ਨੇ ਕਿਹਾ ਕਿ ਸਾਨੂੰ ਗੱਡੀ ਚਲਾਉਂਦੇ ਸਮੇਂ ਆਪਣੀ ਲਾਈਨ ਵਿਚ ਹੀ ਰਹਿਣਾ ਚਾਹੀਦਾਂ ਹੈ । ਵਾਰ-ਵਾਰ ਲਾਈਨ ਬਦਲਣ ਨਾਲ ਦੂਸਰਿਆਂ ਨੂੰ ਸਮੱਸਿਆ ਪੈਦਾ ਹੋ ਸਕਦੀ ਹੈ। ਅਗਰ ਤੁਸੀਂ ਆਪਣੀ ਲਾਇਨ ਵਿੱਚ ਚੱਲਦੇ ਸਮੇਂ ਤੁਸੀਂ ਕਿਸੀ ਹੋਣ ਵਾਲੀ ਦੁਰਘਟਨਾਂ ਤੋਂ ਵੀ ਆਸਾਨੀ ਨਾਲ ਬਚ ਸਕਦੇ ਹੋ।
ਵਾਹਨ ਚਲਾਉਦੇ ਸਮੇਂ
ਲੋਅ ਬੀਮ ਲਾਈਟ, ਹੈੱਡ ਲੈਂਪ ਤੇ ਫੋਗ ਲੈਂਪ ਦੀ ਵਰਤੋਂ ਕਰੋ
ਡਰਾਈਵਿੰਗ ਦੌਰਾਨ ਹਾਈ ਬੀਮ ਲਾਈਟ ਤੇ ਫੋਗ ਲੈਂਪਸ ਦਾ ਇਸਤੇਮਾਲ ਕਰਨ ਤੋਂ ਬਚੋ। ਜਿਸ ਨਾਲ ਦੂਸਰਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ |
ਜੇਕਰ ਵਾਹਨ ਚਲਾਉਂਦੇ ਸਮੇਂ ਸਾਹਮਣੇ ਕੁੱਝ ਵੀ ਨਾ ਵਿਖਾਈ ਦੇਵੇ ਤਾਂ ਤੁਸੀਂ ਆਪਣੀ ਗੱਡੀ ਨੂੰ ਸਹੀ ਜਗ੍ਹਾ ਪਾਰਕ ਕਰਕੇ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕਰੋ ਗੱਡੀ ਖੜ੍ਹੀ ਕਰਨ ਮਗਰੋਂ ਪਾਰਕਿੰਗ ਲਾਈਟ ਚਾਲੂ ਜ਼ੁਰੂਰ ਕਰੋ |
ਵਾਹਨ ਚਲਾਉਂਦੇ ਸਮੇਂ ਵਾਹਨਾਂ ਨੂੰ ਸਹੀ ਦੂਰੀ ਉੱਤੇ ਰੱਖੋ। ਜਿਸ ਨਾਲ ਅਗਰ ਕੋਈ ਸਾਹਮਣੇ ਦੁਰਘਟਨਾਂ ਹੋਣ ਦਾ ਖਤਰਾਂ ਬਣ ਜਾਵੇਂ ਸਮੇਂ ਸਿਰ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਜਾਂ ਸਕੇ
