ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਐਸਏਐਸ ਨਗਰ, 25 ਦਸੰਬਰ- ਫੇਜ਼ 2 ਦੀ ਸੰਗਤ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫੇਜ਼ 2 ਦੀ ਮਾਰਕੀਟ ਵਿੱਚ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ।

ਐਸਏਐਸ ਨਗਰ, 25 ਦਸੰਬਰ- ਫੇਜ਼ 2 ਦੀ ਸੰਗਤ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫੇਜ਼ 2 ਦੀ ਮਾਰਕੀਟ ਵਿੱਚ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਲੰਗਰ ਵਿੱਚ ਹਾਜਰੀ ਲਗਵਾਉਂਦਿਆਂ ਸੇਵਾ ਕੀਤੀ ਗਈ।
ਇਸ ਮੌਕੇ ਮੁਹੱਲਾ ਵਾਸੀ ਸਤਪਾਲ ਸਿੰਘ, ਹਰਜਿੰਦਰ ਸਿੰਘ, ਪਰਦੀਪ ਕੁਮਾਰ, ਸੁਰੇਸ਼ ਕੁਮਾਰ, ਪੰਮੀ ਸਿੰਘ, ਪ੍ਰਦੀਪ ਕੁਮਾਰ, ਵੰਸ਼ੂ ਸਿੰਘ, ਡਿੰਪਲ ਰੂਹੀ, ਸ਼ਗੁਨ, ਅਨੀਤਾ ਰਾਣੀ, ਗੁਰਨੂਰ ਆਦਿ ਸ਼ਾਮਿਲ ਸਨ।